ਉਮਰ ਅਬਦੁੱਲਾ ਵੱਲੋਂ ਜੰਮੂ ’ਚ ਕੈਬਨਿਟ ਦੀ ਪਲੇਠੀ ਮੀਟਿੰਗ
ਜੰਮੂ, 22 ਨਵੰਬਰ
ਜੰਮੂੁ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਜੰਮੂੁ ਵਿੱਚ ਆਪਣੀ ਸਰਕਾਰ ਦੀ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਰੁਜ਼ਗਾਰ, ਰਾਖਵਾਂਕਰਨ ਤੇ ਭਰਤੀ ਪ੍ਰਕਿਰਿਆ ਸਣੇ ਵੱਖ-ਵੱਖ ਮੁੱਦਿਆਂ ਚਰਚਾ ਕੀਤੀ ਗਈ ਅਤੇ ਨਿਰਦੇਸ਼ ਜਾਰੀ ਕੀਤੇ ਗਏ। ਕੈਬਨਿਟ ਨੇ ਜੰਮੂ ਕਸ਼ਮੀਰ ਵਿੱਚ ਸਰਕਾਰੀ ਨੌਕਰੀਆਂ ’ਚ ਰਾਖਵੇਂਕਰਨ ਦੀ ਹੱਦ ਮੁੜ ਤੈਅ ਕਰਨ ਦੀ ਭਖਦੀ ਮੰਗ ਬਾਰੇ ਚਰਚਾ ਕੀਤੀ ਅਤੇ ਇਸ ਮੁੱਦੇ ਨਾਲ ਸਬੰਧਤ ਸਾਰੀ ਸਬੰਧਤ ਧਿਰਾਂ ਨਾਲ ਰਾਬਤੇ ਲਈ ਉਪ-ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ। ਮੀਟਿੰਗ ’ਚ ਉਪ ਮੁੱਖ ਮੰਤਰੀ ਸੁਰਿੰਦਰ ਕੁਮਾਰ ਚੌਧਰੀ ਤੋਂ ਇਲਾਵਾ ਹੋਰ ਮੰਤਰੀ ਅਤੇ ਮੁੱਖ ਸਕੱਤਰ ਅਟਲ ਡੁੱਲੂ ਸ਼ਾਮਲ ਹੋਏ। ਇਸ ਸਰਕਾਰ ਦੀ ਆਪਣੇ ਇੱਕ ਮਹੀਨੇ ਤੋਂ ਵੱਧ ਸਮੇਂ ਦੇ ਕਾਰਜਕਾਲ ਦੌਰਾਨ ਇਹ ਦੂਜੀ ਮੀਟਿੰਗ ਸੀ। ਮੀਟਿੰਗ ਤੋਂ ਬਾਅਦ ਜਲ ਸ਼ਕਤੀ ਤੇ ਜੰਗਲਾਤ ਮੰਤਰੀ ਜਾਵੇਦ ਅਹਿਮਦ ਰਾਣਾ ਨੇ ਦੱਸਿਆ ਕਿ ਮੀਟਿੰਗ ’ਚ ਅਹਿਮ ਮੁੱਦਿਆਂ ਜਿਨ੍ਹਾਂ ਵਿੱਚ ਰੁਜ਼ਗਾਰ, ਰਾਖਵਾਂਕਰਨ, ਭਰਤੀ ਪ੍ਰਕਿਰਿਆ ਤੇ ਵਿਕਾਸ ਸ਼ਾਮਲ ਹਨ, ’ਤੇ ਚਰਚਾ ਕੀਤੀ ਗਈ। ਰਾਣਾ ਨੇ ਕਿਹਾ, ‘‘ਅੱਜ ਅਸੀਂ ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਮੀਟਿੰਗ ਕੀਤੀ। -ਪੀਟੀਆਈ