ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੁਰੱਖਿਆ ਦੀ ਅਣਹੋਂਦ ’ਚ ਉਮਰ ਅਬਦੁੱਲਾ ਪੈਦਲ ਹੀ ਪਾਰਟੀ ਦਫਤਰ ਪਹੁੰਚੇ

07:49 AM Jul 14, 2023 IST
ਪਾਰਟੀ ਦਫ਼ਤਰ ਵੱਲ ਪੈਦਲ ਜਾਂਦੇ ਹੋਏ ੳੁਮਰ ਅਬਦੁੱਲਾ। -ਫੋਟੋ: ਪੀਟੀਆੲੀ

ਸ੍ਰੀਨਗਰ: ਪੁਲੀਸ ਵੱਲੋਂ ਸੁਰੱਖਿਆ ਵਾਹਨ ਦੇਣ ਤੋਂ ਇਨਕਾਰ ਕਰਨ ਅਤੇ ਆਈਟੀਬੀਪੀ ਦੀ ਸੁਰੱਖਿਆ ਦੀ ਅਣਹੋਂਦ ’ਚ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਅੱਜ ਆਪਣੇ ਪਾਰਟੀ ਦਫਤਰ ਨਵਾ-ਏ-ਸੁਬਹ ਪਹੁੰਚਣ ਲਈ ਘਰੋਂ ਪੈਦਲ ਹੀ ਤੁਰ ਪਏ। ਉਨ੍ਹਾਂ ਨੇ ਡੋਗਰਾ ਸ਼ਾਸਨ ਦੌਰਾਨ ਸ਼ਹੀਦ ਹੋਏ 22 ਕਸ਼ਮੀਰੀਆਂ ਨੂੰ ਸ਼ਰਧਾਂਜਲੀ ਦੇਣ ਲਈ ਪਾਰਟੀ ਦਫਤਰ ਵਿਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਨਾ ਸੀ। ਸ੍ਰੀ ਅਬਦੁੱਲਾ ਨੇ ਦੋਸ਼ ਲਾਇਆ ਕਿ ਜੰਮੂ-ਕਸ਼ਮੀਰ ਪੁਲੀਸ ਤੇ ਆਈਟੀਬੀਪੀ ਨੇ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ। ਇਸੇ ਦੌਰਾਨ ਪੁਲੀਸ ਵੱਲੋਂ ਫਿਲਹਾਲ ਕੋਈ ਪ੍ਰਤੀਕਰਮ ਨਹੀਂ ਆਇਆ ਹੈ। ਇਸ ਤੋਂ ਬਾਅਦ ਅਬਦੁੱਲਾ ਸ਼ਹਿਰ ਦੇ ਗੁਪਕਾਰ ਇਲਾਕੇ ਸਥਿਤ ਆਪਣੇ ਘਰ ਤੋਂ ਪੈਦਲ ਹੀ ਜ਼ੀਰੋ ਬਰਿੱਜ ਕੋਲ ਸਥਿਤ ਆਪਣੇ ਦਫਤਰ ਲਈ ਰਵਾਨਾ ਹੋ ਗਏ। ਇਸੇ ਦੌਰਾਨ ਜੰਮੂ-ਕਸ਼ਮੀਰ ਪੁਲੀਸ ਦੇ ਵਿਸ਼ੇਸ਼ ਸੁਰੱਖਿਆ ਦਲ ਦੇ ਕੁਝ ਕਰਮਚਾਰੀ ਉਨ੍ਹਾਂ ਦੇ ਨਾਲ ਤੁਰਦੇ ਹੋਏ ਨਜ਼ਰ ਆਏ। ਅਬਦੁੱਲਾ ਨੇ ਟਵੀਟ ਕੀਤਾ,‘‘ਹੁਣ ਮੈਂ ਆਪਣੇ ਦਫਤਰ ਪਹੁੰਚ ਗਿਆ ਹਾਂ। ਸੱਚਾਈ ਇਹ ਹੈ ਕਿ ਜੰਮੂ-ਕਸ਼ਮੀਰ ਪੁਲੀਸ ਨੇ ਅੱਜ ਮੇਰੇ ਕਈ ਸੀਨੀਅਰ ਸਾਥੀਆਂ ਨੂੰ ਨੈਸ਼ਨਲ ਕਾਨਫਰੰਸ ਦਫਤਰ ਪਹੁੰਚਣ ਤੋਂ ਰੋਕ ਦਿੱਤਾ।’’ -ਪੀਟੀਆਈ

Advertisement

Advertisement
Tags :
ਅਣਹੋਂਦਅਬਦੁੱਲਾਸੁਰੱਖਿਆਦਫ਼ਤਰਪਹੁੰਚੇਪਾਰਟੀਪੈਦਲ
Advertisement