ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉਮਰ ਅਬਦੁੱਲਾ ਨੇ ਭਾਜਪਾ ’ਤੇ ਚੁੱਕੇ ਸਵਾਲ

07:14 AM May 04, 2024 IST
ਸ੍ਰੀਨਗਰ ਵਿੱਚ ਚੋਣ ਰੈਲੀ ਦੌਰਾਨ ਹੱਥ ਹਿਲਾ ਕੇ ਲੋਕਾਂ ਦਾ ਪਿਆਰ ਕਬੂਲਦੇ ਹੋਏ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਅਤੇ ਹੋਰ। -ਫੋਟੋ: ਪੀਟੀਆਈ

ਸ੍ਰੀਨਗਰ, 3 ਮਈ
ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਭਾਜਪਾ ਨੂੰ ਸਵਾਲ ਕੀਤਾ ਹੈ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ’ਚ ਵਿਕਾਸ ਦਾ ਦਾਅਵਾ ਕਰਨ ਵਾਲੀ ਭਗਵਾ ਪਾਰਟੀ ਨੇ ਇਥੋਂ ਉਮੀਦਵਾਰ ਚੋਣ ਮੈਦਾਨ ’ਚ ਕਿਉਂ ਨਹੀਂ ਉਤਾਰੇ। ਦੱਸਣਯੋਗ ਹੈ ਕਿ ਲੋਕ ਸਭਾ ਚੋਣ ਲਈ ਭਾਜਪਾ ਨੇ ਕਸ਼ਮੀਰ ਦੀਆਂ ਤਿੰਨ ਸੀਟਾਂ ਤੋਂ ਉਮੀਦਵਾਰ ਨਹੀਂ ਉਤਾਰੇ ਹਨ। ਅਬਦੁੱਲਾ ਨੇ ਪਾਰਟੀ ਦੇ ਸ੍ਰੀਨਗਰ ਦੇ ਉਮੀਦਵਾਰ ਆਗਾ ਸਈਦ ਰੁਹੁੱਲਾ ਮੇਹਦੀ ਦੇ ਸਮਰਥਨ ਵਿੱਚ ਬਟਵਾੜਾ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਕਿਹਾ, ‘‘ਅਸੀਂ ਦੇਖਾਂਗੇ ਕਿ ਭਾਜਪਾ ਨੂੰ ਕਸ਼ਮੀਰ ਵਿੱਚ ਕਿੰਨੀਆਂ ਵੋਟਾਂ ਮਿਲਦੀਆਂ ਹਨ। ਜੇਕਰ ਇਸ ਨੇ ਇੰਨੀ ਵੱਡੀ ਸੇਵਾ ਕੀਤੀ ਹੈ ਤਾਂ ਇਸ ਨੇ ਕਸ਼ਮੀਰ ਵਿੱਚ ਇੱਕ ਵੀ ਉਮੀਦਵਾਰ ਕਿਉਂ ਨਹੀਂ ਨਾਮਜ਼ਦ ਕੀਤਾ।’’ ਨੈਸ਼ਨਲ ਕਾਨਫਰੰਸ ਦੇ ਉਪ-ਪ੍ਰਧਾਨ ਨੂੰ ਇੱਕ ਟੀਵੀ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ’ਤੇ ਟਿੱਪਣੀ ਕਰਨ ਲਈ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਭਾਰਤੀ ਸੰਵਿਧਾਨ ਨੂੰ ਲਾਗੂ ਕੀਤਾ ਸੀ। ਇਸ ਤੋਂ ਪਹਿਲਾਂ ਆਪਣੇ ਸੰਬੋਧਨ ਦੌਰਾਨ ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ’ਤੇ ਨਿਸ਼ਾਨਾ ਸੇਧਦੇ ਹੋਏ ਅਬਦੁੱਲਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੇ ਅਜਿਹੇ ਨੁਮਾਇੰਦਿਆਂ ਨੂੰ ਦੇਖਿਆ ਹੈ ਜੋ ਸੰਸਦ ’ਚ ਗਏ ਅਤੇ ਚੁੱਪ ਰਹੇ। ਉਸ ਨੇ 2014 ਵਿੱਚ ਦੋ ਪਾਰਟੀਆਂ ਵੱਲੋਂ ਚੋਣ ਤੋਂ ਬਾਅਦ ਕੀਤੇ ਗੱਠਜੋੜ ਦਾ ਜ਼ਿਕਰ ਕਰਦਿਆਂ ਕਿਹਾ, ‘‘ਇਸ (ਪੀਡੀਪੀ) ਨੇ ਭਾਜਪਾ ਵਿਰੁੱਧ ਵੋਟਾਂ ਮੰਗੀਆਂ ਅਤੇ ਬਾਅਦ ਵਿੱਚ ਇਸ ਨਾਲ ਗੱਠਜੋੜ ਕੀਤਾ।’’ ਅਬਦੁੱਲਾ ਨੇ ਕਿਹਾ ਕਿ ਜੇਕਰ ਲੋਕ ਚਾਹੁੰਦੇ ਹਨ ਕਿ ਇਮਾਨਦਾਰ, ਨੌਜਵਾਨ ਅਤੇ ਤੇਜ਼ ਤੱਰਾਰ ਨੁਮਾਇੰਦੇ ਉਨ੍ਹਾਂ ਦੀ ਆਵਾਜ਼ ਬਣਨ ਤਾਂ ਨੈਸ਼ਨਲ ਕਾਨਫਰੰਸ ਨੂੰ ਮੌਕਾ ਦਿਓ। -ਪੀਟੀਆਈ

Advertisement

Advertisement
Advertisement