ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਸਰਕਾਰ ਨੂੰ ਅਲਟੀਮੇਟਮ

10:58 AM Jul 04, 2023 IST
ਮੀਟਿੰਗ ਮੌਕੇ ਕਿਸਾਨ ਆਗੂ ਅਤੇ ਯੂਨੀਅਨ ਦੇ ਮੈਂਬਰ।

ਖੇਤਰੀ ਪ੍ਰਤੀਨਿਧ
ਬਟਾਲਾ, 3 ਜੁਲਾਈ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਗੁਰਦਾਸਪੁਰ ਦੀ ਇਕਾਈ ਦੀ ਮੀਟਿੰਗ ਯੂਨੀਅਨ ਦੇ ਦਫ਼ਤਰ ਨਵੀਂ ਆਬਾਦੀ ਉਮਰਪੁਰਾ ਵਿਖੇ ਜ਼ਿਲ੍ਹਾ ਪ੍ਰਧਾਨ ਰਾਜਗੁਰਵਿੰਦਰ ਸਿੰਘ ਦੀ‌ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਯੂਨੀਅਨ ਮੈਂਬਰ ਸ਼ਾਮਲ ਹੋਏ। ਮੀਟਿੰਗ ਦੌਰਾਨ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸੰਗਰੂਰ ਵਿੱਚ ਕੱਚੇ ਅਧਿਆਪਕਾਂ ਨਾਲ ਕੀਤੇ ਗਏ ਅਨਮਨੁੱਖੀ ਵਤੀਰੇ ਅਤੇ ਜ਼ਿਲ੍ਹਾ ਪ੍ਰਧਾਨ ਰਾਜਗੁਰਵਿੰਦਰ ਸਿੰਘ ਘੁਮਾਣ ਖਿਲਾਫ਼ ਝੂਠਾ ਮੁਕੱਦਮਾ ਦਰਜ ਕਰਕੇ ਬਦਨਾਮ ਕਰਨ ਕੋਸ਼ਿਸ਼ ਦੀ ਵੀ ਸਖ਼ਤ ਨਿਖੇਧੀ ਕੀਤੀ ਗਈ। ਸੀਨੀਅਰ ਮੀਤ ਪ੍ਰਧਾਨ ਬਚਨ ਸਿੰਘ ਭੰਬੋਈ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਢਡਿਆਲਾ ਨੇ ਪ੍ਰਸ਼ਾਸਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ 10 ਜੁਲਾਈ ਤੱਕ ਝੂਠਾ ਮੁਕੱਦਮਾ ਰੱਦ ਨਾ ਕੀਤਾ ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਆਗੂ ਹਰਭਜਨ ਸਿੰਘ ਹਰਪੁਰਾ, ਹਰਪ੍ਰੀਤ ਸਿੰਘ ਹੈਰੀ ਰਿਆੜ, ਸ਼ਮਸ਼ੇਰ ਸਿੰਘ ਹਰਪੁਰਾ, ਬਲਦੇਵ ਸਿੰਘ ਹਰਪੁਰਾ, ਲਖਵਿੰਦਰ ਸਿੰਘ ਪ੍ਰਤਾਪਗੜ੍ਹ, ਬਲਰਾਜ ਸਿੰਘ ਬਟਾਲਾ, ਰਾਮ ਸਿੰਘ ਪ੍ਰਤਾਪਗੜ੍ਹ, ਲਖਵਿੰਦਰ ਸਿੰਘ ਚੂਹੇਵਾਲ, ਘਰਪਿੰਦਰ ਸਿੰਘ ਕੋਹਾਲੀ, ਮਨਦੀਪ ਸਿੰਘ ਧੰਦੋਈ, ਰਛਪਾਲ ਸਿੰਘ ਕਾਜ਼ਮਪੁਰ ਸਣੇ ਹੋਰ ਕਿਸਾਨ ਮੌਜੂਦ ਸਨ।

Advertisement

Advertisement
Tags :
ਅਲਟੀਮੇਟਮਸਰਕਾਰਕਿਸਾਨਕ੍ਰਾਂਤੀਕਾਰੀਯੂਨੀਅਨਵੱਲੋਂ
Advertisement