For the best experience, open
https://m.punjabitribuneonline.com
on your mobile browser.
Advertisement

ਯੂਕਰੇਨ ਨੇ ਮਾਸਕੋ ਸਣੇ ਕਈ ਇਲਾਕਿਆਂ ’ਚ 140 ਤੋਂ ਵੱਧ ਡਰੋਨ ਦਾਗੇ

07:37 AM Sep 11, 2024 IST
ਯੂਕਰੇਨ ਨੇ ਮਾਸਕੋ ਸਣੇ ਕਈ ਇਲਾਕਿਆਂ ’ਚ 140 ਤੋਂ ਵੱਧ ਡਰੋਨ ਦਾਗੇ
ਯੂਕਰੇਨ ਵੱਲੋਂ ਕੀਤੇ ਕਥਿਤ ਡਰੋਨ ਹਮਲੇ ਕਾਰਨ ਮਾਸਕੋ ਨੇੜਲੇ ਕਸਬੇ ਰੇਮੈਨੇਸਕੋਵ ’ਚ ਨੁਕਸਾਨੀ ਹੋਈ ਬਹੁ-ਮੰਜ਼ਿਲਾ ਇਮਾਰਤ। -ਫੋਟੋ: ਰਾਇਰਟਜ਼
Advertisement

ਮਾਸਕੋ, 10 ਸਤੰਬਰ
ਯੂਕੇਰਨ ਨੇ ਲੰਘੀ ਰਾਤ 140 ਤੋਂ ਵੱਧ ਡਰੋਨਾਂ ਨਾਲ ਰੂਸੀ ਰਾਜਧਾਨੀ ਮਾਸਕੋ ਸਣੇ ਕਈ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਜੰਗ ਸ਼ੁਰੂ ਹੋਣ ਤੋਂ ਲੈ ਕੇ ਇਹ ਹੁਣ ਤੱਕ ਰੂੁਸ ਖ਼ਿਲਾਫ਼ ਸਭ ਤੋਂ ਵੱਡੇ ਹਮਲਿਆਂ ਵਿੱਚੋਂ ਇੱਕ ਹੈ। ਮਾਸਕੋ ਖੇਤਰ ਦੇ ਗਵਰਨਰ ਆਂਦਰੇਈ ਵੋਰੋਬਯੋਵ ਨੇ ਦੱਸਿਆ ਕਿ ਮਾਸਕੋ ਦੇ ਬਾਹਰਵਾਰ ਰੇਮੈਨਸੋਏ ਕਸਬੇ ’ਚ ਡਰੋਨ ਨੇ ਦੋ ਬਹੁਮੰਜ਼ਿਲਾ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਉੱਥੇ ਅੱਗ ਲੱਗ ਗਈ ਅਤੇ ਇਸ ਹਮਲੇ ’ਚ ਇੱਕ ਔਰਤ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਵੋਰਬਯੋਵ ਨੇ ਕਿਹਾ ਕਿ ਹਮਲੇ ’ਚ ਨੁਕਸਾਨੀਆਂ ਇਮਾਰਤਾਂ ਦਾ ਮਲਬਾ ਡਿੱਗਣ ਕਾਰਨ ਨੇੜੇ ਦੀਆਂ ਪੰਜ ਰਿਹਾਇਸ਼ੀ ਇਮਾਰਤਾਂ ਖਾਲੀ ਕਰਵਾ ਲਈਆਂ ਗਈਆਂ ਹਨ। ਹਮਲੇ ਕਾਰਨ ਅਧਿਕਾਰੀਆਂ ਨੂੰ ਮਾਸਕੋ ਦੇ ਨੇੜੇ ਸਥਿਤ ਤਿੰਨ ਹਵਾਈ ਅੱਡੇ ਵਨੂਕੋਵੋ, ਡੋਮੋਡੇਡੋਵੋ ਅਤੇ ਜੁਕਵਸਕੀ ਵੀ ਆਰਜ਼ੀ ਤੌਰ ’ਤੇ ਬੰਦ ਕਰਨੇ ਪਏ। ਰੂਸ ਦੀ ਸ਼ਹਿਰੀ ਹਵਾਬਾਜ਼ੀ ਅਥਾਰਟੀ ਰੋੋੋਸੋਵਿਅਤਸੀਆ ਮੁਤਾਬਕ ਕੁੱਲ 48 ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ’ਤੇ ਭੇਜਿਆ ਗਿਆ ਹੈ।
ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਰੂਸ ਦੇ ਨੌਂ ਸਰਹੱਦੀ ਅਤੇ ਅੰਦਰੂਨੀ ਇਲਾਕਿਆਂ ’ਚ ਯੂਕਰੇਨ ਵੱਲੋਂ ਦਾਗੇ 144 ਡਰੋਨਾਂ ਨੂੰ ਰੋਕਿਆ ਤੇ ਤਬਾਹ ਕੀਤਾ ਹੈ। ਮੇਅਰ ਸਰਗੇਈ ਸੋਬਯਾਨਿਨ ਨੇ ਕਿਹਾ ਕਿ ਮਾਸਕੋ ’ਚ ਸੋਮਵਾਰ ਨੂੰ ਡਰੋਨ ਦਾ ਮਲਬਾ ਸ਼ਹਿਰ ਦੇ ਬਾਹਰੀ ਇਲਾਕੇ ’ਚ ਇੱਕ ਨਿੱਜੀ ਘਰ ’ਤੇ ਜਾ ਡਿੱਗਿਆ ਪਰ ਇਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। -ਏਪੀ

Advertisement

Advertisement
Advertisement
Author Image

sukhwinder singh

View all posts

Advertisement