ਯੂਕੇ ਨੇ ਬਜਿਲਈ ਵਾਹਨਾਂ ’ਤੇ ਕਸਟਮ ਡਿਊਟੀ ’ਚ ਛੋਟ ਮੰਗੀ
07:37 AM Nov 17, 2023 IST
Advertisement
ਨਵੀਂ ਦਿੱਲੀ, 16 ਨਵੰਬਰ
ਯੂਕੇ ਨੇ ਤਜਵੀਜ਼ਤ ਤੇ ਵਿਚਾਰ ਅਧੀਨ ਮੁਕਤ ਵਪਾਸ ਸਮਝੌਤੇ (ਐੱਫਟੀਏ) ਤਹਿਤ ਭਾਰਤ ਤੋਂ ਬਜਿਲਈ ਵਾਹਨਾਂ ਦੀ ਬਰਾਮਦ ’ਤੇ ਕਸਟਮ ਡਿਊਟੀ ਵਿੱਚ ਰਿਆਇਤਾਂ ਦੀ ਮੰਗ ਕੀਤੀ ਹੈ। ਇਹ ਦਾਅਵਾ ਕਰਨ ਵਾਲੇ ਅਧਿਕਾਰੀ ਨੇ ਕਿਹਾ ਕਿ ਭਾਰਤ ਸਰਕਾਰ ਨੇ ਅਜੇ ਤੱਕ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਪ੍ਰਤੀ ਸਾਲ ਵਾਹਨਾਂ ਦੀ ਇੱਕ ਨਿਸ਼ਚਿਤ ਗਿਣਤੀ ’ਤੇ ਰਿਆਇਤਾਂ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ। ਭਾਰਤ ਵਿੱਚ ਤੇਜ਼ੀ ਨਾਲ ਵਧਦੀ ਈਵੀ ਮਾਰਕੀਟ ਨੇ ਆਲਮੀ ਭਾਈਵਾਲਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਯੂਕੇ 2035 ਤੱਕ ਆਈਸ (ਇੰਟਰਨਲ ਕੰਬਸਚਨ ਇੰਜਣ) ਵਾਹਨਾਂ ਨੂੰ ਸੜਕਾਂ ਤੋਂ ਹਟਾਉਣ ਦੀ ਤਿਆਰੀ ਵਿੱਚ ਹੈ, ਲਿਹਾਜ਼ਾ ਉਸ ਦੀ ਨਜ਼ਰ ਬਰਾਮਦਾਂ ਵਿਚ ਵੰਨ-ਸੁਵੰਨਤਾ ਲਿਆਉਣ ਦੀ ਹੈ। ਆਰਥਿਕ ਸਰਵੇਖਣ 2022-23 ਮੁਤਾਬਕ ਭਾਰਤ ਦੀ ਬਜਿਲਈ ਵਾਹਨ ਮਾਰਕੀਟ ਦੇ 2030 ਤੱਕ ਤੇਜ਼ੀ ਨਾਲ ਵਧ ਕੇ ਸਾਲਾਨਾ ਇਕ ਕਰੋੜ ਵਾਹਨਾਂ ਦੀ ਵਿਕਰੀ ਨੂੰ ਪੁੱਜਣ ਦੇ ਆਸਾਰ ਹਨ। -ਪੀਟੀਆਈ
Advertisement
Advertisement