ਯੂਕੇ ਦੇ ਪ੍ਰਧਾਨ ਮੰਤਰੀ ਦੀ ਨਵੀਂ ਕੈਬਨਿਟ: ਪਾਕਿਸਤਾਨੀ ਮੂਲ ਦੀ ਸ਼ਬਾਨਾ ਮਹਿਮੂਦ ਨਿਆਂ ਸਕੱਤਰ ਤੇ ਭਾਰਤੀ ਮੂਲ ਦੀ ਲੀਜ਼ਾ ਨੰਦੀ ਸੱਭਿਆਚਾਰ, ਖੇਡਾਂ ਅਤੇ ਮੀਡੀਆ ਮੰਤਰੀ ਬਣੇ
ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 6 ਜੁਲਾਈ
ਕੀਰ ਸਟਾਰਮਰ ਨੇ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਉਨ੍ਹਾਂ ਬਕਿੰਘਮ ਪੈਲੇਸ ਵਿਚ ਕਿੰਗ ਚਾਰਲਸ III ਨਾਲ ਮੁਲਾਕਾਤ ਤੋਂ ਬਾਅਦ 58ਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਲੇਬਰ ਪਾਰਟੀ ਨੇ 650 ਮੈਂਬਰੀ ਹਾਊਸ ਆਫ਼ ਕਾਮਨਜ਼ ਵਿੱਚ 412 ਸੀਟਾਂ ਹਾਸਲ ਕੀਤੀਆਂ, ਜੋ ਕਿ 2019 ਦੀਆਂ ਪਿਛਲੀਆਂ ਚੋਣਾਂ ਨਾਲੋਂ 211 ਵੱਧ ਹਨ। ਸੂਨਕ ਦੀ ਕੰਜ਼ਰਵੇਟਿਵਜ਼ ਪਾਰਟੀ ਨੇ ਪਿਛਲੀਆਂ ਚੋਣਾਂ ਨਾਲੋਂ 250 ਸੀਟਾਂ ਘੱਟ 121 ਸੀਟਾਂ ਜਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਕੈਬਨਿਟ ਮੰਤਰੀਆਂ ਦੀ ਨਿਯੁਕਤੀ ਕਰ ਦਿੱਤੀ ਹੈ ਜੋ ਇਸ ਤਰ੍ਹਾਂ ਹਨ: ਉਪ ਪ੍ਰਧਾਨ ਮੰਤਰੀ-ਐਂਜੇਲਾ ਰੇਨਰ, ਵਿੱਤ ਸਕੱਤਰ-ਰਾਛਲ ਰੀਵਜ਼; ਗ੍ਰਹਿ ਸਕੱਤਰ - ਯਵੇਟ ਕੂਪਰ, ਰੱਖਿਆ ਸਕੱਤਰ - ਜੌਨ ਹੀਲੀ, ਵਿਦੇਸ਼ ਸਕੱਤਰ-ਡੇਵਿਡ ਲੈਮੀ, ਨਿਆਂ ਸਕੱਤਰ- ਸ਼ਬਾਨਾ ਮਹਿਮੂਦ, ਟਰਾਂਸਪੋਰਟ ਸਕੱਤਰ- ਲੁਈਸ ਹੇਗ, ਵਾਤਾਵਰਣ, ਖੁਰਾਕ ਅਤੇ ਪੇਂਡੂ ਮਾਮਲਿਆਂ ਦੇ ਸਕੱਤਰ-ਸਟੀਵ ਰੀਡ, ਸੱਭਿਆਚਾਰ, ਮੀਡੀਆ, ਖੇਡ ਸਕੱਤਰ- ਲੀਜ਼ਾ ਨੰਦੀ ਨੂੰ ਬਣਾਇਆ ਗਿਆ ਹੈ।