For the best experience, open
https://m.punjabitribuneonline.com
on your mobile browser.
Advertisement

ਯੂਜੀਸੀ ਨੇ ਐੱਸਐੱਸਡੀ ਗਰਲਜ਼ ਕਾਲਜ ਨੂੰ ਖੁਦਮੁਖ਼ਤਿਆਰ ਸੰਸਥਾ ਬਣਾਇਆ

10:48 AM Nov 19, 2023 IST
ਯੂਜੀਸੀ ਨੇ ਐੱਸਐੱਸਡੀ ਗਰਲਜ਼ ਕਾਲਜ ਨੂੰ ਖੁਦਮੁਖ਼ਤਿਆਰ ਸੰਸਥਾ ਬਣਾਇਆ
Advertisement

ਪੱਤਰ ਪ੍ਰੇਰਕ
ਬਠਿੰਡਾ, 18 ਨਵੰਬਰ
ਇਥੋਂ ਦੇ ਐੱਸ.ਐੱਸ.ਡੀ. ਗਰਲਜ਼ ਕਾਲਜ ਨੂੰ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ.ਜੀ.ਸੀ.) ਵੱਲੋਂ ਖੁਦਮੁਖਤਿਆਰ ਦਰਜਾ ਪ੍ਰਦਾਨ ਕੀਤਾ ਗਿਆ ਹੈ। ਕਮਿਸ਼ਨ ਨੇ ਤਿੰਨ ਨਵੰਬਰ ਨੂੰ ਹੋਈ ਆਪਣੀ ਮੀਟਿੰਗ ਵਿੱਚ ਉਕਤ ਸੰਸਥਾ ਨੂੰ ਖੁਦਮੁਖਤਿਆਰ ਸਥਿਤੀ ਪ੍ਰਦਾਨ ਕਰਨ ਲਈ ਸਥਾਈ ਕਮੇਟੀ ਦੀ ਸਿਫ਼ਾਰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਮਿਆਦ 2024-25 ਤੋਂ 2033-34 ਤੱਕ 10 ਸਾਲਾਂ ਲਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਖੁਦਮੁਖਤਿਆਰੀ ਸਬੰਧਤ ਕਾਲਜ ਨੂੰ ਸਬੰਧਤ ਯੂਨੀਵਰਸਿਟੀ ਤੋਂ ਮਨਜ਼ੂਰੀ ਲਏ ਬਿਨਾਂ ਅਕਾਦਮਿਕ ਮਾਮਲਿਆਂ ਬਾਰੇ ਫੈਸਲਾ ਕਰਨ ਦੇ ਯੋਗ ਬਣਾਉਂਦੀ ਹੈ। ਇਸ ਕਰਕੇ ਮਾਲਵਾ ਖੇਤਰ ਦਾ ਇਹ ਇਕਲੌਤਾ ਕਾਲਜ ਬਣ ਗਿਆ ਹੈ ਜਿਸ ਨੂੰ ਯੂਜੀਸੀ ਦੁਆਰਾ ਖ਼ੁਦਮੁਖ਼ਤਿਆਰ ਦਰਜਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ 2022 ਵਿੱਚ ਕਾਲਜ ਨੇ ਨੈਕ ਮਾਨਤਾ ਵਿੱਚ ਏ ਗ੍ਰੇਡ ਪ੍ਰਾਪਤ ਕੀਤਾ ਸੀ। ਇਹ ਕਾਲਜ 1966 ਵਿੱਚ ਸਥਾਪਿਤ ਕੀਤਾ ਗਿਆ ਸੀ। ਇਸ ਪ੍ਰਾਪਤੀ ਨਾਲ ਕਾਲਜ ਵਿਦਿਆਰਥਣਾਂ ਨੂੰ ਲੋੜ ਆਧਾਰਿਤ ਸਿੱਖਿਆ ਕੋਰਸ ਪ੍ਰਦਾਨ ਕਰ ਸਕੇਗਾ।ਸੰਸਥਾ ਦੇ ਪ੍ਰਧਾਨ ਐਡਵੋਕੇਟ ਸੰਜੈ ਗੋਇਲ, ਸਕੱਤਰ ਵਿਕਾਸ ਗਰਗ, ਬੀਐੱਡ ਕਾਲਜ ਕਮੇਟੀ ਦੇ ਸਕੱਤਰ ਦੁਰਗੇਸ਼ ਜਿੰਦਲ ਅਤੇ ਆਸ਼ੂਤੋਸ਼ ਚੰਦਰ (ਸਕੱਤਰ) ਨੇ ਡਾ. ਨੀਰੂ ਗਰਗ (ਪ੍ਰਿੰਸੀਪਲ) ਨੂੰ ਵਧਾਈ ਦਿੱਤੀ ਅਤੇ ਇਸ ਮਹਾਨ ਪ੍ਰਾਪਤੀ ਦਾ ਸਿਹਰਾ ਉਨ੍ਹਾਂ ਦੇ ਸਿਰ ਦਿੱਤਾ।

Advertisement

Advertisement
Author Image

Advertisement
Advertisement
×