UGC draft regulations: ਛੇ ਸੂਬਿਆਂ ਵੱਲੋਂ ਯੂਜੀਸੀ ਦੇ ਨੇਮਾਂ ਦਾ ਖਰੜਾ ਵਾਪਸ ਲੈਣ ਦੀ ਮੰਗ
10:11 PM Feb 05, 2025 IST
Advertisement
ਬੰਗਲੁਰੂ, 5 ਫਰਵਰੀ
Advertisement
ਇੱਥੇ ਉਚੇਰੀ ਸਿੱਖਿਆ ਮੰਤਰੀਆਂ ਦੇ ਸਮਾਗਮ ਵਿੱਚ ਅੱਜ ਛੇ ਸੂਬਿਆਂ ਨੇ ਕਈ ਖਾਮੀਆਂ ਦਾ ਹਵਾਲਾ ਦਿੰਦਿਆਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੇ ਨਿਯਮਾਂ ਵਾਲੇ ਖਰੜੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਇਹ ਮੰਗ ਗੈਰ ਭਾਜਪਾ ਸੂਬਿਆਂ ਨੇ ਕੀਤੀ ਹੈ। ਇਸ ਮੌਕੇ ਕੇਰਲਾ ਦੇ ਸਿੱਖਿਆ ਮੰਤਰੀ ਆਰ ਬਿੰਦੂ, ਤਾਮਿਲਨਾਡੂ ਦੇ ਸਿੱਖਿਆ ਮੰਤਰੀ ਗੋਵੀ ਚੇਜ਼ੀਅਨ ਅਤੇ ਹਿਮਾਚਲ ਪ੍ਰਦੇਸ਼ ਦੇ ਸਿੱਖਿਆ ਮੰਤਰੀ ਰੋਹਿਤ ਠਾਕੁਰ ਨੇ ਸ਼ਮੂਲੀਅਤ ਕੀਤੀ। ਤੇਲੰਗਾਨਾ ਦੀ ਨੁਮਾਇੰਦਗੀ ਸੂਚਨਾ ਤਕਨਾਲੋਜੀ ਤੇ ਉਦਯੋਗ ਮੰਤਰੀ ਡੀ ਸ੍ਰੀਧਰ ਬਾਬੂ ਅਤੇ ਝਾਰਖੰਡ ਦੀ ਨੁਮਾਇੰਦਗੀ ਵਿਧਾਇਕ ਸੁਦਿਵਿਆ ਕੁਮਾਰ ਨੇ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਰਨਾਟਕ ਦੇ ਉਚੇਰੀ ਸਿੱਖਿਆ ਮੰਤਰੀ ਐੱਮਸੀ ਸੁਧਾਕਰ ਨੇ ਕਿਹਾ ਕਿ ਸੰਮੇਲਨ ਦੌਰਾਨ ਨਿਰਵਿਰੋਧ ਇਹ ਫੈਸਲਾ ਲਿਆ ਕਿ ਇਹ ਨਿਯਮ ਬਣਾਉਣ ਵੇਲੇ ਯੂਜੀਸੀ ਨੂੰ ਸਾਰੇ ਸੂਬਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ।-ਪੀਟੀਆਈ
Advertisement
Advertisement