For the best experience, open
https://m.punjabitribuneonline.com
on your mobile browser.
Advertisement

ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ’ਚ ਉਦਿਤ ਨੂੰ ਚਾਂਦੀ ਦਾ ਤਗ਼ਮਾ

08:38 AM Apr 12, 2024 IST
ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ’ਚ ਉਦਿਤ ਨੂੰ ਚਾਂਦੀ ਦਾ ਤਗ਼ਮਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਬਿਸ਼ਕੇਕ, 11 ਅਪਰੈਲ
ਭਾਰਤ ਦੇ ਨੌਜਵਾਨ ਪਹਿਲਵਾਨ ਉਦਿਤ ਨੇ ਇੱਥੇ ਸੀਨੀਅਰ ਏਸ਼ਿਆਈ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਜਦਕਿ ਦੋ ਹੋਰ ਪਹਿਲਵਾਨਾਂ ਨੇ ਕਾਂਸੇ ਦੇ ਤਗ਼ਮੇ ਜਿੱਤੇ ਹਨ। ਉਦਿਤ ਨੂੰ ਪੁਰਸ਼ ਫ੍ਰੀ-ਸਟਾਈਲ 57 ਕਿੱਲੋ ਵਰਗ ਦੇ ਫਾਈਨਲ ’ਚ ਜਪਾਨ ਦੇ ਕੇਂਟੋ ਯੂਮਿਆ ਤੋਂ 4-5 ਨਾਲ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਇਹ ਸੀਨੀਅਰ ਪੱਧਰ ’ਤੇ ਉਦਿਤ ਦਾ ਦੂਜਾ ਤਗ਼ਮਾ ਹੈ। ਉਸ ਨੇ 2022 ’ਚ ਟਿਊਨਿਸ਼ੀਆ ’ਚ ਡਬਲਿਊਡਬਲਿਊ ਰੈਂਕਿੰਗ ਸੀਰੀਜ਼ ’ਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਭਾਰਤ ਨੇ ਚੈਂਪੀਅਨਸ਼ਿਪ ਵਿੱਚ ਦੋ ਕਾਂਸੇ ਦੇ ਤਗ਼ਮੇ ਵੀ ਜਿੱਤੇ ਹਨ ਜਿਹੜੇ ਅਭਿਮੰਨਿਊ ਅਤੇ ਵਿੱਕੀ ਨੇ ਹਾਸਲ ਕੀਤੇ। ਅਭਿਮੰਨਿਊ (70 ਕਿੱਲੋ ਭਾਰ ਵਰਗ) ਨੇ ਉਜ਼ਬੇਕਿਸਤਾਨ ਦੇ ਬੇਗਿਜੋਨ ਕੁਲਦਾਸ਼ੇਵ ਨੂੰ 6-5 ਨਾਲ ਹਰਾਇਆ ਜਦਕਿ ਵਿੱਕੀ ਨੇ 97 ਕਿੱਲੋ ਭਾਰ ਵਰਗ ’ਚ ਕਿਰਗਿਜ਼ਸਤਾਨ ਦੇ ਆਂਦਰੇ ਰੋਮਾਨੋਵਿਕ ਅਰੋਨੋਵ ਨੂੰ 10-1 ਨਾਲ ਹਰਾ ਕੇ ਦਿਨ ’ਚ ਭਾਰਤ ਲਈ ਤੀਜਾ ਤਗ਼ਮਾ ਹਾਸਲ ਕੀਤਾ। ਹਾਲਾਂਕਿ ਰੋਹਿਤ ਕੁਮਾਰ (65 ਕਿੱਲੋ ਭਾਰ ਵਰਗ) ਨੂੰ ਜਪਾਨ ਦੇ ਮਸਾਨੋਸੁਕੇ ਓਨੋ ਤੋਂ 3-5 ਨਾਲ ਹਾਰ ਮਿਲੀ। ਅਭਿਮੰਨਿਊ (70 ਕਿੱਲੋ) ਅਤੇ ਵਿੱਕੀ (97 ਕਿੱਲੋ) ਆਪੋ-ਆਪਣੇ ਸੈਮੀਫਾਈਨਲ ਹਾਰਨ ਮਗਰੋਂ ਕਾਂਸੇ ਦੇ ਤਗ਼ਮੇ ਲਈ ਪਲੇਆਫ ਮੁਕਾਬਲਿਆਂ ’ਚ ਜਿੱਤ ਹਾਸਲ ਕੀਤੀ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×