For the best experience, open
https://m.punjabitribuneonline.com
on your mobile browser.
Advertisement

ਉਦੈਪੁਰ ਦੇ ਕੁਲੈਕਟਰ ਵੱਲੋਂ ਮਾਲ ਵਿਭਾਗ ਤੋਂ ਮਦਰੱਸੇ ਲਈ ਜ਼ਮੀਨ ਦੀ ਅਲਾਟਮੈਂਟ ਰੱਦ ਕਰਨ ਦੀ ਸਿਫਾਰਸ਼

09:58 PM Sep 23, 2024 IST
ਉਦੈਪੁਰ ਦੇ ਕੁਲੈਕਟਰ ਵੱਲੋਂ ਮਾਲ ਵਿਭਾਗ ਤੋਂ ਮਦਰੱਸੇ ਲਈ ਜ਼ਮੀਨ ਦੀ ਅਲਾਟਮੈਂਟ ਰੱਦ ਕਰਨ ਦੀ ਸਿਫਾਰਸ਼
Advertisement

ਜੈਪੁਰ, 23 ਸਤੰਬਰ
ਉਦੈਪੁਰ ਦੇ ਜ਼ਿਲ੍ਹਾ ਕੁਲੈਕਟਰ ਨੇ ਮਾਵਲੀ ਕਸਬੇ ਵਿੱਚ ਮਦਰੱਸੇ ਲਈ ਅਲਾਟ ਕੀਤੀ ਜ਼ਮੀਨ ਨੂੰ ਐੱਸਡੀਐੱਮ ਦੀ ਰਿਪੋਰਟ ਦੇ ਆਧਾਰ ’ਤੇ ਰੱਦ ਕਰਨ ਦੀ ਸਿਫਾਰਸ਼ ਕਰਦੇ ਹੋਏ ਮਾਲ ਵਿਭਾਗ ਨੂੰ ਪੱਤਰ ਲਿਖਿਆ ਹੈ। ਇਹ ਜ਼ਮੀਨ ਕਾਂਗਰਸ ਦੀ ਸਾਬਕਾ ਸਰਕਾਰ ਦੌਰਾਨ 2022 ਵਿੱਚ ਉਦੈਪੁਰ ਕੁਲੈਕਟਰ ਵੱਲੋਂ ਜਾਰੀ ਹੁਕਮਾਂ ਤਹਿਤ ਮਾਵਲੀ ਵਿੱਚ ਮਦਰੱਸਾ ਇਸਲਾਮੀਆ ਗੌਸੀਆ ਅੰਜੁਮਨ ਨੂੰ ਅਲਾਟ ਕੀਤੀ ਗਈ ਸੀ। ਇਸ ਜ਼ਮੀਨ ਦੀ ਅਲਾਟਮੈਂਟ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਹਿੰਦੂ ਜਥੇਬੰਦੀਆਂ ਨੇ ਇਸ ਜ਼ਮੀਨ ਦੀ ਅਲਾਟਮੈਂਟ ਰੱਦ ਕਰਨ ਦੀ ਮੰਗ ਕੀਤੀ ਸੀ। -ਪੀਟੀਆਈ

Advertisement

Advertisement
Advertisement
Author Image

Advertisement