ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯੂਸੀਸੀ ਦੇ ਨਤੀਜੇ ਅਯੁੱਧਿਆ ਤੇ ਧਾਰਾ 370 ਤੋਂ ਵੱਡੇ ਹੋਣਗੇ: ਪ੍ਰਸ਼ਾਂਤ ਕਿਸ਼ੋਰ

07:35 AM Jul 05, 2023 IST

ਪਟਨਾ: ਸਿਆਸੀ ਰਣਨੀਤੀਘਾੜੇ ਤੇ ਸਿਅਾਸਤਦਾਨ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਸਾਂਝਾ ਸਿਵਲ ਕੋਡ ਲਾਗੂ ਕੀਤੇ ਜਾਣ ਦੇ ਨਤੀਜੇ ਚੰਗਾ ਜਾਂ ਮਾੜੇ ਹੋ ਸਕਦੇ ਹਨ ਪਰ ਇਹ ਭਾਜਪਾ ਦੇ ਹੋਰ ਵੱਡੇ ਏਜੰਡਿਆਂ ਜਿਵੇਂ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਅਤੇ ਧਾਰਾ 370 ਹਟਾਉਣ ਨਾਲੋਂ ਵੱਡੇ ਹੋਣਗੇ। ਕਿਸ਼ੋਰ ਨੇ ਇਹ ਵੀ ਕਿਹਾ ਕਿ ਦੇਸ਼ ਦੇ ਸੰਸਥਾਪਕਾਂ ਨੇ ਨਾਲ ਨਾਲ ਸੰਘ ਦੇ ਵਿਚਾਰਕ ਕਦੀ ਵੀ ਵੰਨ ਸੁਵੰਨਤਾ ਵਾਲੇ ਦੇਸ਼ ਵਿੱਚ ਇਕਰੂਪਤਾ ਲਾਗੂ ਕਰਨ ਦੇ ਪੱਖ ’ਚ ਨਹੀਂ ਸਨ। ਪ੍ਰਸ਼ਾਂਤ ਕਿਸ਼ੋਰ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ’ਚ ਯੂਸੀਸੀ ਲਾਗੂ ਕੀਤੇ ਜਾਣ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਇਹ ਇੰਨਾ ਸੌਖਾ ਹੋਵੇਗਾ। ਇਹ ਓਨਾਂ ਸਿੱਧਾ ਨਹੀਂ ਹੈ ਜਿੰਨਾ ਕੁਝ ਲੋਕ ਸੋਚ ਰਹੇ ਹਨ। ਹਾਲਾਂਕਿ ਇਹ ਪਿਛਲੇ 20-25 ਸਾਲਾਂ ਤੋਂ ਭਾਜਪਾ ਦੇ ਮੈਨੀਫੈਸਟੋ ਦਾ ਹਿੱਸਾ ਰਿਹਾ ਹੈ।’ ਉਨ੍ਹਾਂ ਕਿਹਾ, ‘ਸਰਕਾਰ ਇਸ ਨੂੰ ਸਿਰਫ਼ ਅਯੁੱਧਿਆ ਤੇ ਧਾਰਾ 370 ਦੀ ਤਰ੍ਹਾਂ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਸਕਦੀ ਹੈ। ਜੇਕਰ ਉਹ ਹੁਣ ਅਜਿਹਾ ਨਹੀਂ ਕਰਦੀ ਤਾਂ ਉਹ ਨਵੇਂ ਲੋਕ ਫਤਵੇ ਨਾਲ ਸੱਤਾ ’ਚ ਵਾਪਸ ਆ ਕੇ ਸਾਂਝੇ ਸਿਵਲ ਕੋਡ ਨੂੰ ਅੱਗੇ ਵਧਾ ਸਕਦੀ ਹੈ।’ -ਪੀਟੀਆਈ

Advertisement

Advertisement
Tags :
ਅਯੁੱਧਿਆਹੋਣਗੇਕਿਸ਼ੋਰਧਾਰਾਨਤੀਜੇਪ੍ਰਸ਼ਾਂਤਯੂਸੀਸੀਵੰਡੇ
Advertisement