For the best experience, open
https://m.punjabitribuneonline.com
on your mobile browser.
Advertisement

ਊਬਰ ਕੱਪ: ਭਾਰਤੀ ਮਹਿਲਾ ਟੀਮ ਦੀ ਜਾਪਾਨ ਹੱਥੋਂ 0-3 ਨਾਲ ਹਾਰ

07:28 AM May 03, 2024 IST
ਊਬਰ ਕੱਪ  ਭਾਰਤੀ ਮਹਿਲਾ ਟੀਮ ਦੀ ਜਾਪਾਨ ਹੱਥੋਂ 0 3 ਨਾਲ ਹਾਰ
Advertisement

ਚੇਂਗਦੂ (ਚੀਨ): ਅਸ਼ਮਿਤਾ ਚਲੀਹਾ ਦੇ ਸੰਘਰਸ਼ ਦੇ ਬਾਵਜੂਦ ਭਾਰਤੀ ਟੀਮ ਨੂੰ ਇੱਥੇ ਊਬਰ ਕੱਪ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਜਾਪਾਨ ਤੋਂ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੀ.ਵੀ. ਸਿੰਧੂ ਤੋਂ ਬਿਨਾਂ ਖੇਡ ਰਹੀ ਭਾਰਤੀ ਟੀਮ ਨੇ ਗਰੁੱਪ ਗੇੜ ’ਚ ਕੈਨੇਡਾ ਤੇ ਸਿੰਗਾਪੁਰ ਨੂੰ ਹਰਾ ਕੇ ਨਾਕਆਊਟ ਲਈ ਕੁਆਲੀਫਾਈ ਕੀਤਾ ਸੀ ਹਾਲਾਂਕਿ ਆਖਰੀ ਲੀਗ ਮੈਚ ’ਚ ਉਸ ਨੂੰ ਚੀਨ ਤੋਂ 0-5 ਨਾਲ ਹਾਰ ਮਿਲੀ ਸੀ। ਅੱਜ ਜਾਪਾਨ ਖ਼ਿਲਾਫ਼ ਸਿੰਗਲਜ਼ ਮੁਕਾਬਲਿਆਂ ਦੌਰਾਨ ਅਸ਼ਮਿਤਾ ਚਲੀਹਾ ਨੂੰ ਏਯਾ ਓਹੋਰੀ ਹੱਥੋਂ 10-21 22-20 15-21 ਨਾਲ ਜਦਕਿ ਇਸ਼ਾਰਾਣੀ ਬਰੂਆ ਨੂੰ ਨੋਜ਼ੋਮੀ ਓਕੂਹਾਰਾ ਹੱਥੋਂ 15-21 12-21 ਨਾਲ ਹਾਰ ਮਿਲੀ। ਇਸ ਤੋਂ ਇਲਾਵਾ ਕੌਮੀ ਚੈਂਪੀਅਨ ਪ੍ਰਿਆ ਅਤੇ ਸ਼ਰੁਤੀ ਮਿਸ਼ਰਾ ਦੀ ਜੋੜੀ ਨੂੰ ਦੁਨੀਆ ਦੀ ਚੌਥੇ ਨੰਬਰ ਦੀ ਜੋੜੀ ਨਾਮੀ ਮਤਸੁਯਾਮਾ ਤੇ ਚਿਹਾਰੂ ਸ਼ਿਡਾ ਤੋਂ 8-21 9-21 ਨਾਲ ਹਾਰ ਦਾ ਮੂੰਹ ਵੇਖਣਾ ਪਿਆ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×