For the best experience, open
https://m.punjabitribuneonline.com
on your mobile browser.
Advertisement

ਯੂਪੀਐੱਸ ਸਕੀਮ ’ਚ ‘ਯੂ’ ਦਾ ਮਤਲਬ ਮੋਦੀ ਸਰਕਾਰ ਦੇ ਯੂ-ਟਰਨਜ਼: ਕਾਂਗਰਸ

05:44 PM Aug 25, 2024 IST
ਯੂਪੀਐੱਸ ਸਕੀਮ ’ਚ ‘ਯੂ’ ਦਾ ਮਤਲਬ ਮੋਦੀ ਸਰਕਾਰ ਦੇ ਯੂ ਟਰਨਜ਼  ਕਾਂਗਰਸ
Advertisement

ਨਵੀਂ ਦਿੱਲੀ, 25 ਅਗਸਤ
ਕਾਂਗਰਸ ਨੇ ਕੇਂਦਰ ਵੱਲੋਂ ਲੰਘੇ ਦਿਨ ਐਲਾਨੀ ਯੂਨੀਫਾਈਡ ਪੈਨਸ਼ਨ ਸਕੀਮ (ਯੂਪੀਐੱਸ) ’ਤੇ ਤਨਜ਼ ਕੱਸਦਿਆਂ ਅੱਜ ਕਿਹਾ ਕਿ ਯੂਪੀਐੱਸ ਵਿਚ ‘ਯੂ’ ਦਾ ਮਤਲਬ ਮੋਦੀ ਸਰਕਾਰ ਦੇ ‘ਯੂ-ਟਰਨਜ਼’ ਹਨ। ਵਿਰੋਧੀ ਪਾਰਟੀ ਨੇ ਯੂਪੀਐੱਸ ਸਕੀਮ ਦਲਿਤਾਂ, ਆਦਿਵਾਸੀਆਂ ਤੇ ਪੱਛੜੀਆਂ ਜਾਤਾਂ ’ਤੇ ਹਮਲਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਰਕਾਰ ’ਤੇ ਤਨਜ਼ ਕਸਦਿਆਂ ਕਿਹਾ, ‘‘ਯੂਪੀਐੱਸ ਵਿਚ ‘ਯੂ’ ਦਾ ਮਤਲਬ ਮੋਦੀ ਸਰਕਾਰ ਦੇ ਯੂ ਟਰਨਜ਼ ਹਨ! 4 ਜੂਨ ਤੋਂ ਬਾਅਦ ਲੋਕਾਂ ਦੀ ਤਾਕਤ ਸੱਤਾ ਦੇ ਹੰਕਾਰੇ ਪ੍ਰਧਾਨ ਮੰਤਰੀ ’ਤੇ ਭਾਰੂ ਰਹੀ ਹੈ। ਬਜਟ ਵਿਚ ਲੌਂਗ ਟਰਮ ਕੈਪੀਟਲ ਗੇਨ ਨੂੰ ਵਾਪਸ ਲੈਣਾ ਪਿਆ। ਵਕਫ਼ ਬਿੱਲ ਜੇਪੀਸੀ ਨੂੰ ਭੇਜਣਾ ਪੈ ਗਿਆ। ਬਰੌਡਕਾਸ ਬਿੱਲ ਦੀ ਵਾਪਸੀ। ਲੇਟਰਲ ਐਂਟਰੀ ਦੀ ਵਾਪਸੀ।’’ ਖੜਗੇ ਨੇ ਕਿਹਾ, ‘‘ਅਸੀਂ ਜਵਾਬਦੇਹੀ ਯਕੀਨੀ ਬਣਾਵਾਂਗੇ ਤੇ 140 ਕਰੋੜ ਭਾਰਤੀਆਂ ਨੂੰ ਇਸ ਆਪਹੁਦਰੀ ਸਰਕਾਰ ਤੋਂ ਬਚਾਵਾਂਗੇ।’’ ਕਾਂਗਰਸ ਦੇ ਮੀਡੀਆ ਵਿੰਗ ਦੇ ਇੰਚਾਰਜ ਪਵਨ ਖੇੜਾ ਨੇ ਕਿਹਾ, ‘‘ਕਈ ਰਾਜਾਂ ਵਿਚ ਸਰਕਾਰੀ ਨੌਕਰੀਆਂ ਲਈ ਰਾਖਵੇਂ ਵਰਗਾਂ ਲਈ ਉਪਰਲੀ ਉਮਰ ਹੱਦ 40 ਸਾਲ ਹੈ। ਯੂਪੀਐੱਸਸੀ ਵਿਚ ਇਹ ਹੱਦ 37 ਸਾਲ ਹੈ। ਯੂਨੀਫਾਈਡ ਪੈਨਸ਼ਨ ਸਕੀਮ ਤਹਿਤ ਪੂਰੀ ਪੈਨਸ਼ਨ ਲੈਣ ਲਈ 25 ਸਾਲ ਦੀ ਸੇਵਾ ਹੋਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਤੇ ਹੋਰ ਪੱਛੜੀ ਸ਼੍ਰੇਣੀਆਂ ਦੇ ਮੁਲਾਜ਼ਮਾਂ ਨੂੰ ਇਹ ਸਹੂਲਤ ਕਿਵੇਂ ਮਿਲੇਗੀ।’’ ਖੇੜਾ ਨੇ ਐਕਸ ’ਤੇ ਕਿਹਾ, ‘‘ਸਰਕਾਰ ਨੂੰ ਹੁਣ ਦੱਸਣਾ ਚਾਹੀਦਾ ਹੈ ਕਿ ਕੀ ਉਹ ਪੱਛੜਿਆਂ ਨੂੰ ਉਪਲਬਧ ਉਪਰਲੀ ਹੱਦ ਦੀ ਸੀਮਾ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਜਾਂ ਉਨ੍ਹਾਂ ਨੂੰ ਪੂਰੀ ਪੈਨਸ਼ਨ ਤੋਂ ਮਹਿਰੂਮ ਰੱਖਣਾ ਚਾਹੁੰਦੀ ਹੈ।’’ -ਪੀਟੀਆਈ

Advertisement
Advertisement
Author Image

Advertisement
×