ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁਧਿਆਣਾ ਦੇ ਗੈਸਟ ਹਾਊਸ ’ਚ ਦੋ ਨੌਜਵਾਨਾਂ ਦੀ ਹੱਤਿਆ

07:50 AM Sep 19, 2023 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਸਤੰਬਰ
ਇੱਥੇ ਰੌਇਲ ਗੈਸਟ ਹਾਊਸ ਵਿੱਚ ਪੰਜ ਵਿਅਕਤੀਆਂ ਨੇ ਦੋ ਦਿਨ ਪਹਿਲਾਂ ਲਾਪਤਾ ਹੋਏ ਰਾਹੁਲ ਸਿੰਘ ਅਤੇ ਉਸ ਦੇ ਦੋਸਤ ਗੁਲਸ਼ਨ ਗੁਪਤਾ ਦੀ ਹੱਤਿਆ ਕਰ ਦਿੱਤੀ। ਮਾਰਨ ਤੋਂ ਬਾਅਦ ਉਨ੍ਹਾਂ ਦੋਵਾਂ ਦੀਆਂ ਲਾਸ਼ਾਂ ਕੰਬਲ ਵਿੱਚ ਲਪੇਟ ਕੇ ਨਾਲ ਲੱਗਦੇ ਨਾਲੇ ਵਿੱਚ ਸੁੱਟ ਦਿੱਤੀਆਂ। ਜਾਣਕਾਰੀ ਅਨੁਸਾਰ ਇਨ੍ਹਾਂ ’ਚੋਂ ਇੱਕ ਮੁਲਜ਼ਮ ਇਸ ਗੈਸਟ ਹਾਊਸ ਵਿੱਚ ਕੰਮ ਕਰਦਾ ਹੈ, ਜਿੱਥੇ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਦੋਵਾਂ ਨੌਜਵਾਨਾਂ ਦੀ ਹੱਤਿਆ ਕਰ ਦਿੱਤੀ। ਹੱਤਿਆ ਕਰਨ ਤੋਂ ਬਾਅਦ ਜਦੋਂ ਉਹ ਫਰਾਰ ਹੋਣ ਲੱਗੇ ਤਾਂ ਡਾਬਾ ਥਾਣੇ ਦੀ ਪੁਲੀਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਉਨ੍ਹਾਂ ਦਾ ਇੱਕ ਸਾਥੀ ਫਰਾਰ ਹੋ ਗਿਆ। ਮੁਲਜ਼ਮਾਂ ਦੀ ਪਛਾਣ ਅਮਰ ਯਾਦਵ, ਅਭਿਸ਼ੇਕ ਕੁਮਾਰ ਰਾਏ, ਅਨਿਕੇਤ ਵਜੋਂ ਹੋਈ ਹੈ ਜਦਕਿ ਚੌਥਾ ਮੁਲਜ਼ਮ ਗੋਲੂ ਕੁਮਾਰ ਹਾਲੇ ਫਰਾਰ ਹੈ। ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਰਾਹੁਲ ਸਿੰਘ 16 ਸਤੰਬਰ ਦੀ ਸ਼ਾਮ ਨੂੰ ਆਪਣੇ ਦੋਸਤ ਗੁਲਸ਼ਨ ਗੁਪਤਾ ਨੂੰ ਨਾਲ ਲੈ ਕੇ ਕਿਤੇ ਕੰਮ ਗਿਆ ਸੀ। ਜਦੋਂ ਉਹ ਲੰਮਾ ਸਮਾਂ ਘਰ ਨਾ ਆਏ ਤਾਂ ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਥਾਣਾ ਡਾਬਾ ਪੁਲੀਸ ਕੋਲ ਕੀਤੀ। ਪੁਲੀਸ ਨੇ ਕੇਸ ਦਰਜ ਕਰ ਕੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਰਾਹੁਲ ਸਿੰਘ ਅਤੇ ਮੁਲਜ਼ਮ ਅਮਰ ਯਾਦਵ ਵਿਚਾਲੇ ਬੀਤੇ ਦਿਨੀਂ ਝਗੜਾ ਹੋਇਆ ਸੀ, ਜਿਸ ਕਾਰਨ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੋਵਾਂ ਦੀ ਹੱਤਿਆ ਕਰ ਦਿੱਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਮਰ ਯਾਦਵ, ਰਾਹੁਲ ਦੀ ਮੰਗੇਤਰ ਦਾ ਦੋਸਤ ਹੈ ਅਤੇ ਰਾਹੁਲ ਉਸ ਨੂੰ ਪਿੱਛੇ ਹਟਣ ਲਈ ਕਹਿ ਰਿਹਾ ਸੀ। ਇਸ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋਈ। ਮੁਲਜ਼ਮ ਅਮਰ ਦੇ ਰੌਇਲ ਗੈਸਟ ਹਾਊਸ ਵਿੱਚ ਕੰਮ ਕਰਦਾ ਸੀ ਅਤੇ ਉਸ ਨੇ ਰਾਹੁਲ ਨੂੰ ਉੱਥੇ ਹੀ ਮਿਲਣ ਲਈ ਬੁਲਾ ਲਿਆ। ਰਾਹੁਲ ਆਪਣੇ ਨਾਲ ਆਪਣੇ ਦੋਸਤ ਗੁਲਸ਼ਨ ਨੂੰ ਵੀ ਲੈ ਗਿਆ। ਦੂਜੇ ਪਾਸੇ ਮੁਲਜ਼ਮ ਅਮਰ ਨੇ ਵੀ ਆਪਣੇ ਦੋਸਤਾਂ ਨੂੰ ਇਕੱਠੇ ਕਰ ਲਿਆ। ਗੈਸਟ ਹਾਊਸ ਵਿੱਚ ਦੋਵਾਂ ਧਿਰਾਂ ਦੀ ਤੂੰ-ਤੂੰ, ਮੈਂ-ਮੈਂ ਹੋ ਗਈ, ਜਿਸ ਤੋਂ ਬਾਅਦ ਅਮਰ ਅਤੇ ਉਸ ਦੇ ਸਾਥੀਆਂ ਨੇ ਰਾਹੁਲ ਅਤੇ ਗੁਲਸ਼ਨ ਦੀ ਹੱਤਿਆ ਕਰ ਦਿੱਤੀ। ਦੋਵਾਂ ਨੂੰ ਮਾਰਨ ਤੋਂ ਬਾਅਦ ਉਨ੍ਹਾਂ ਨੇ ਲਾਸ਼ਾਂ ਕੰਬਲ ਵਿੱਚ ਲਪੇਟ ਕੇ ਤਾਜਪੁਰ ਰੋਡ ਨੇੜੇੇ ਗੰਦੇ ਨਾਲੇ ਵਿੱਚ ਸੁੱਟ ਦਿੱਤੀਆਂ।

Advertisement

Advertisement