ਘਰ ’ਚੋਂ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਦੋ ਨੌਜਵਾਨ ਕਾਬੂ
07:56 AM Mar 31, 2024 IST
Advertisement
ਪੱਤਰ ਪ੍ਰੇਰਕ
ਫਗਵਾੜਾ, 30 ਮਾਰਚ
ਘਰ ’ਚੋਂ ਸਾਮਾਨ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ ਹੈ, ਜਿਸ ਸਬੰਧ ’ਚ ਪੁਲੀਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤ ਕਰਤਾ ਪ੍ਰਵੀਨ ਤਨੋਜੀਆ ਵਾਸੀ ਭਗਤਪੁਰਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 29 ਮਾਰਚ ਨੂੰ ਖੜਕਾ ਹੋਣ ’ਤੇ ਉਸ ਨੇ ਉੱਠ ਕੇ ਦੇਖਿਆ ਕਿ ਦੋ ਨੌਜਵਾਨ ਚੋਰੀ ਕਰ ਕੇ ਬਾਹਰ ਨਿਕਲ ਰਹੇ ਸਨ ਤਾਂ ਲੋਕਾਂ ਦੀ ਮਦਦ ਨਾਲ ਇਨ੍ਹਾਂ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕੀਤਾ। ਪੁਲੀਸ ਨੇ ਸੂਰਜ ਵਾਸੀ ਮਾਡਲ ਹਾਊਸ ਤਾਰਾ ਵਾਲੀ ਗਲੀ ਜ਼ਿਲ੍ਹਾ ਜਲੰਧਰ ਤੇ ਹੈਪੀ ਵਾਸੀ ਭਾਣੋਕੀ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement
Advertisement
Advertisement