For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ

07:16 AM Jul 07, 2024 IST
ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ
Advertisement

ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 6 ਜੁਲਾਈ
ਸ਼ੁੱਕਰਵਾਰ ਦੇਰ ਰਾਤ ਦੀਨਾਨਗਰ ਨੈਸ਼ਨਲ ਹਾਈਵੇਅ ’ਤੇ ਇੱਕ ਤੇਜ਼ ਰਫ਼ਤਾਰ ਇਨੋਵਾ ਗੱਡੀ ਨਾਲ ਮੋਟਰਸਾਈਕਲ ਦੀ ਸਿੱਧੀ ਟੱਕਰ ਹੋਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਿਤੇਸ਼ ਸਿੰਗਲਾ (25) ਅਤੇ ਵਰੁਨ ਮਹਾਜਨ (24) ਵਾਸੀ ਦੀਨਾਨਗਰ ਬੀਤੀ ਦੇਰ ਰਾਤ ਗੁਰਦਾਸਪੁਰ ਕਿਸੇ ਕੰਮ ਮਗਰੋਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੀਨਾਨਗਰ ਵਾਪਸ ਪਰਤ ਰਹੇ ਸਨ। ਰਾਤ ਕਰੀਬ 10 ਵਜੇ ਜੀਟੀ ਰੋਡ ’ਤੇ ਸਥਿਤ ਭਾਰਤ ਫ਼ੈਕਟਰੀ ਨੇੜੇ ਇੱਕ ਤੇਜ਼ ਰਫ਼ਤਾਰ ਇਨੋਵਾ ਗੱਡੀ ਨੇ ਇੱਕ ਕਾਰ ਨੂੰ ਓਵਰਟੇਕ ਕਰਦਿਆਂ ਇਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਗੱਡੀ ਦੀ ਰਫ਼ਤਾਰ ਏਨੀ ਤੇਜ਼ ਸੀ ਟੱਕਰ ਮਗਰੋਂ ਦੋਵੇਂ ਨੌਜਵਾਨ ਕਾਫ਼ੀ ਦੂਰ ਤੱਕ ਹਵਾ ਵਿੱਚ ਉੱਛਲੇ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੀਨਾਨਗਰ ਪੁਲੀਸ ਵੱਲੋਂ ਇਨੋਵਾ ਗੱਡੀ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਗੱਡੀ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

Advertisement

Advertisement
Advertisement
Author Image

sukhwinder singh

View all posts

Advertisement