For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ

07:36 AM Jun 29, 2024 IST
ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ
ਜਯੋਤੀ , ਮਨਪ੍ਰੀਤ ਮਨੀ
Advertisement

ਪੱਤਰ ਪ੍ਰੇਰਕ
ਮਾਨਸਾ, 28 ਜੂਨ
ਇੱਥੋਂ ਨੇੜਲੇ ਪਿੰਡ ਬਰ੍ਹੇ ਵਿੱਚ ਇੱਕ ਕਾਰ ਬੇਕਾਬੂ ਹੋਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਇੱਕ ਨੌਜਵਾਨ ਜਯੋਤੀ ਨਗਰ ਕੌਂਸਲ ਮਾਨਸਾ ਦੇ ਸਾਬਕਾ ਕੌਂਸਲਰ ਗੁਰਚਰਨ ਸਿੰਘ ਦਾ ਪੁੱਤਰ ਹੈ ਅਤੇ ਦੂਜਾ ਨੌਜਵਾਨ ਪਿੰਡ ਅੱਕਾਂਵਾਲੀ ਤੋਂ ਮਨਪ੍ਰੀਤ ਮਨੀ ਹੈ।
ਜਾਣਕਾਰੀ ਅਨੁਸਾਰ ਪਿੰਡ ਬਰ੍ਹੇ-ਅੱਕਾਂਵਾਲੀ ਰੋਡ ’ਤੇ ਰਾਤ ਦੇ ਕਰੀਬ 10 ਵਜੇ ਤੇਜ਼ ਰਫ਼ਤਾਰ ਕਾਰ ਪੁਲੀ ਨਾਲ ਟਕਰਾ ਕੇ ਬੇਕਾਬੂ ਹੋ ਕੇ ਮਕਾਨ ’ਚ ਵਜਦੀ ਹੋਈ ਪਲਟ ਗਈ। ਇਸ ਵਿੱਚ ਕਾਰ ਸਵਾਰ ਮਨਪ੍ਰੀਤ ਮਨੀ ਅੱਕਾਂਵਾਲੀ, ਜਯੋਤੀ ਪੁੱਤਰ ਗੁਰਚਰਨ ਸਿੰਘ ਮਾਨਸਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਨੌਜਵਾਨਾਂ ਨੂੰ ਤੁਰੰਤ ਲੋਕਾਂ ਨੇ ਸਰਕਾਰੀ ਹਸਪਤਾਲ ਬੁਢਲਾਡਾ ਵਿੱਚ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਨਾਨ ਦਿੱਤਾ। ਦੱਸਿਆ ਗਿਆ ਹੈ ਕਿ ਜਯੋਤੀ, ਮਨਪ੍ਰੀਤ ਮਨੀ ਨੂੰ ਉਸ ਦੇ ਪਿੰਡ ਅੱਕਾਂਵਾਲੀ ਛੱਡਣ ਜਾ ਰਿਹਾ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਪੁਲੀਸ ਅਧਿਕਾਰੀ ਗੁਰਜੰਟ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਮਗਰੋਂ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

Advertisement

ਸੜਕ ਹਾਦਸੇ ਵਿੱਚ ਮਜ਼ਦੂਰ ਦੀ ਮੌਤ

ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਮਜ਼ਦੂਰੀ ਕਰ ਕੇ ਪੈਦਲ ਘਰ ਵਾਪਸ ਪਰਤ ਰਹੇ ਇਕ ਨੌਜਵਾਨ ਦੀ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਮੌਤ ਹੋ ਗਈ ਜਦੋਂਕਿ ਉਸ ਨਾਲ ਚੱਲ ਰਿਹਾ ਉਸ ਦਾ ਪਿਤਾ ਮੁਸ਼ਕਲ ਨਾਲ ਆਪਣੀ ਜਾਨ ਬਚਾ ਸਕਿਆ। ਪੁਲੀਸ ਵੱਲੋਂ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਦਰ ਪੁਲੀਸ ਨੂੰ ਜਸਵੀਰ ਸਿੰਘ ਵਾਸੀ ਪਿੰਡ ਝਬੇਲਵਾਲੀ ਨੇ ਦੱਸਿਆ ਕਿ ਉਹ ਤੇ ਉਸ ਦਾ ਲੜਕਾ ਅੰਮ੍ਰਿਤ ਸਿੰਘ ਦਿਹਾੜੀ ਕਰ ਕੇ ਆਪਣੇ ਪਿੰਡ ਝਬੇਲਵਾਲੀ ਨੂੰ ਪੈਦਲ ਜਾ ਰਹੇ ਸਨ। ਇਕ ਅਣਪਛਾਤਾ ਵਾਹਨ ਚਾਲਕ ਅੰਮ੍ਰਿਤ ਸਿੰਘ ਨੂੰ ਫੇਟ ਮਾਰ ਗਿਆ। ਉਸ ਦੇ ਗਲੇ ਕੋਲ ਕੋਈ ਤਿੱਖੀ ਚੀਜ਼ ਵੱਜਣ ਕਾਰਨ ਲਹੂ ਲਹਾਨ ਹੋ ਗਿਆ। ਉਸ ਨੇ ਦੱਸਿਆ ਕਿ ਉਹ ਸੜਕ ਤੋਂ ਹੇਠਾਂ ਚੱਲ ਰਿਹਾ ਜਿਸ ਕਰ ਕੇ ਉਸ ਦਾ ਬਚਾਅ ਹੋ ਗਿਆ। ਵਾਹਨ ਚਾਲਕ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਉੱਥੇ ਇਕੱਠੇ ਹੋਏ ਰਾਹਗੀਰਾਂ ਨੇ ਅੰਮ੍ਰਿਤ ਸਿੰਘ ਨੂੰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਲਿਆਂਦਾ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਸੜਕ ਹਾਦਸੇ ਵਿੱਚ ਕਾਰ ਨੁਕਸਾਨੀ

ਏਲਨਾਬਾਦ (ਪੱਤਰ ਪ੍ਰੇਰਕ): ਸ਼ਹਿਰ ਦੇ ਪੰਚਮੁਖੀ ਚੌਕ ਵਿੱਚ ਅੱਜ ਕਸ਼ਿਸ਼ ਜਿੰਦਲ ਵਾਸੀ ਏਲਨਾਬਾਦ ਆਪਣੀ ਪਤਨੀ ਅਤੇ ਪੁੱਤਰ ਸਣੇ ਕਾਰ ਵਿੱਚ ਆ ਰਿਹਾ ਸੀ। ਪੰਚਮੁਖੀ ਚੌਕ ਵਿੱਚ ਇੱਕ ਟਰਾਲੇ ਦੇ ਚਾਲਕ ਨੇ ਉਨ੍ਹਾਂ ਦੀ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਪੁਲੀਸ ਨੇ ਇਸ ਮਾਮਲੇ ਵਿੱਚ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement
Author Image

sukhwinder singh

View all posts

Advertisement
Advertisement
×