ਸੜਕ ਹਾਦਸੇ ਵਿੱਚ ਦੋ ਨੌਜਵਾਨ ਹਲਾਕ
08:31 AM Nov 21, 2023 IST
Advertisement
ਟੋਹਾਣਾ: ਇੱਥੇ ਹਾਂਸਪੁਰ-ਸਰਦੁੂਲਗੜ੍ਹ ਮਾਰਗ ’ਤੇ ਅੱਜ ਵਾਪਰੇ ਹਾਦਸੇ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ। ਪਿੰਡ ਨਾਗਪੁਰ ਵਿੱਚ ਵਿਆਹ ਸਮਾਗਮ ’ਚ ਵੇਟਰ ਦਾ ਕੰਮ ਨਬਿੇੜ ਕੇ ਦੋਵੇਂ ਵਿਦਿਆਰਥੀ ਅੱਜ ਸਵੇਰੇ ਮੋਟਰਸਾਈਕਲ ’ਤੇ ਆਪਣੇ ਪਿੰਡ ਹਰੀਕਾ ਜ਼ਿਲ੍ਹਾ ਸਰਦੁੂਲਗੜ੍ਹ (ਪੰਜਾਬ) ਵੱਲ ਜਾ ਰਹੇ ਸਨ ਤਾਂ ਪਿੰਡ ਨਾਗਪੁਰ ਤੋਂ ਥੋੜ੍ਹੀ ਦੂਰ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਉਥੇ ਸੜਕ ’ਤੇ ਸਥਿਤ ਇਕ ਹੋਟਲ ਦੇ ਮਾਲਕਾਂ ਨੇ ਹਾਦਸੇ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਜ਼ਖ਼ਮੀ ਹਾਲਤ ਵਿੱਚ ਦੋਵਾਂ ਨੂੰ ਫਤਿਹਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਛਾਣ ਜੱਸੀ (18) ਅਤੇ ਅਕਾਸ਼ਦੀਪ (17) ਵਾਸੀਆਨ ਪਿੰਡ ਹਰੀਕਾ ਵਜੋਂ ਹੋਈ ਹੈ। ਪੁਲੀਸ ਅਨੁਸਾਰ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ, ਜਿਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ
Advertisement
Advertisement