ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ; ਤਿੰਨ ਗੰਭੀਰ ਜ਼ਖ਼ਮੀ

08:20 AM Aug 31, 2024 IST
ਮਜਾਰੀ ਦੇ ਬੱਸ ਅੱਡੇ ਲਾਗੇ ਹਾਦਸੇ ਤੋਂ ਬਾਅਦ ਪਲਟੀ ਹੋਈ ਕਾਰ।

ਸੁਰਜੀਤ ਮਜਾਰੀ
ਬੰਗਾ, 30 ਅਗਸਤ
ਪਿੰਡ ਮਜਾਰੀ ਦੇ ਬੱਸ ਅੱਡੇ ’ਤੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਪੰਜੇ ਇੱਕੋ ਮੋਟਰਸਾਈਕਲ ’ਤੇ ਧਾਰਮਿਕ ਸਥਾਨ ਤੋਂ ਆਪਣੇ ਪਿੰਡ ਬਾਹੜੋਵਾਲ ਪਰਤ ਰਹੇ ਸਨ। ਮ੍ਰਿਤਕਾਂ ਦੀ ਪਛਾਣ ਸਾਹਿਲ ਗੁੱਡੂ (19) ਪੁੱਤਰ ਮੰਗੂ ਰਾਮ ਤੇ ਸੁਖਵੀਰ ਸਰੋਆ (16) ਪੁੱਤਰ ਸੇਵਕ ਰਾਮ ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਰਾਹੁਲ (21) ਪੁੱਤਰ ਤਰਸੇਮ ਲਾਲ, ਕਰਨਵੀਰ ਸਿੰਘ (22) ਪੁੱਤਰ ਸੁਰਜੀਤ ਸਿੰਘ, ਕਮਲਜੀਤ ਸਿੰਘ (20) ਪੁੱਤਰ ਸੁਖਦੇਵ ਸਿੰਘ ਸ਼ਾਮਲ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਜਲੰਧਰ-ਚੰਡੀਗੜ੍ਹ ਮੁੱਖ ਮਾਰਗ ਤੋਂ ਜਦੋਂ ਆਪਣੇ ਪਿੰਡ ਵੱਲ ਮੁੜਨ ਲੱਗੇ ਤਾਂ ਉਨ੍ਹਾਂ ਦੀ ਟੱਕਰ ਕਰੇਟਾ ਕਾਰ ਨਾਲ ਹੋ ਗਈ। ਕਾਰ ਨੂੰ ਅਰਪਣ ਵਾਸੀ ਬੰਗਾ ਚਲਾ ਰਿਹਾ ਸੀ। ਮੌਕੇ ’ਤੇ ਲੋਕਾਂ ਨੇ ਦੱਸਿਆ ਕਿ ਇਹ ਪੰਜੇ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਸਨ। ਹਾਦਸੇ ’ਚ ਮੋਟਰਸਾਈਕਲ ਵੀ ਚਕਨਾਚੂਰ ਹੋ ਗਿਆ ਅਤੇ ਕਾਰ ਵੀ ਪਲਟ ਕੇ ਖਤਾਨਾਂ ਵਿੱਚ ਜਾ ਡਿੱਗੀ।
ਘਟਨਾ ਸਥਾਨ ਦੇ ਨੇੜੇ ਖੜ੍ਹੇ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਢਾਹਾਂ ਕਲੇਰਾਂ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਾਦਸੇ ਬਾਰੇ ਪਤਾ ਲੱਗਣ ’ਤੇ ਸੜਕ ਸੁਰੱਖਿਆ ਮੁਲਾਜ਼ਮ ਵੀ ਮੌਕੇ ’ਤੇ ਪੁੱਜੇ ਹੋਏ ਸਨ। ਜ਼ਿਕਰਯੋਗ ਹੈ ਕਿ ਇਸ ਸਥਾਨ ’ਤੇ ਸੜਕ ਹਾਦਸਿਆਂ ’ਚ ਪਹਿਲਾਂ ਵੀ ਕਈ ਮੌਤਾਂ ਹੋ ਚੁੱਕੀਆਂ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਇਸ ਮੋੜ ’ਤੇ ਸੜਕ ਪਾਰ ਕਰਨ ਲਈ ਪੁਲ ਬਣਾਇਆ ਜਾਵੇ।

Advertisement

Advertisement