For the best experience, open
https://m.punjabitribuneonline.com
on your mobile browser.
Advertisement

ਨਿਸ਼ਾਨ ਸਾਹਿਬ ਚੜ੍ਹਾਉਣ ਵੇਲੇ ਕਰੰਟ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ

07:45 AM Apr 14, 2024 IST
ਨਿਸ਼ਾਨ ਸਾਹਿਬ ਚੜ੍ਹਾਉਣ ਵੇਲੇ ਕਰੰਟ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ
Advertisement

ਹਤਿੰਦਰ ਮਹਿਤਾ
ਜਲੰਧਰ, 13 ਅਪਰੈਲ
ਪਿੰਡ ਸ਼ੰਕਰ ਵਿੱਚ ਨਿਸ਼ਾਨ ਸਾਹਿਬ ਚੜ੍ਹਾ ਰਹੇ ਦੋ ਨੌਜਵਾਨਾਂ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਤੇ ਤਿੰਨ ਹੋਰ ਜਣੇ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਵਾਸੀ ਬਜੂਹਾ ਕਲਾਂ ਵਜੋਂ ਹੋਈ ਹੈ। ਪੁਲੀਸ ਥਾਣਾ ਨਕੋਦਰ ਸਦਰ ਅਧੀਨ ਪੈਂਦੀ ਚੌਕੀ ਸ਼ੰਕਰ ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੰਕਰ ਚੌਕੀ ਦੇ ਇੰਚਾਰਜ ਜਸਪਾਲ ਨੇ ਦੱਸਿਆ ਕਿ ਦੋਵਾਂ ਦੀ ਸ਼ੰਕਰ ਪਿੰਡ ਵਿੱਚ ਜ਼ਮੀਨ ਸੀ। ਇਥੋਂ ਤਬਦੀਲ ਹੋਣ ਤੋਂ ਪਹਿਲਾਂ ਸੰਧੂ ਭਾਈਚਾਰੇ ਦੇ ਲੋਕਾਂ ਨੇ ਪਿੰਡ ਸ਼ੰਕਰ ਵਿੱਚ ਧਰਮ ਅਸਥਾਨ ਬਣਾਇਆ ਸੀ ਤੇ ਇਹ ਇੱਥੇ ਧਾਰਮਿਕ ਸਮਾਗਮ ਦੌਰਾਨ ਇਕੱਠੇ ਹੁੰਦੇ ਸਨ। ਪੁਲੀਸ ਅਨੁਸਾਰ ਇਹ ਹਾਦਸਾ ਵਿਸਾਖੀ ਵਾਲੇ ਦਿਨ ਨਿਸ਼ਾਨ ਸਾਹਿਬ ਲਗਾਉਣ ਸਮੇਂ ਵਾਪਰਿਆ। ਇਸ ਦੌਰਾਨ ਕਈ ਵਿਅਕਤੀ ਨਿਸ਼ਾਨ ਸਾਹਿਬ ਲਗਾਉਣ ਜਾ ਰਹੇ ਸਨ। ਨਿਸ਼ਾਨ ਸਾਹਿਬ ਲਗਾਉਂਦੇ ਸਮੇਂ ਅਚਾਨਕ ਲੋਹੇ ਦਾ ਖੰਭਾ ਨੇੜਿਓਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੂੰ ਛੂਹ ਗਿਆ, ਜਿਸ ਕਾਰਨ ਹੇਠਾਂ ਤੋਂ ਖੰਭੇ ਨੂੰ ਫੜੀ ਬੈਠੇ ਬੂਟਾ ਸਿੰਘ ਤੇ ਮਹਿੰਦਰ ਸਿੰਘ ਨੂੰ ਜ਼ੋਰਦਾਰ ਝਟਕਾ ਲੱਗਾ ਅਤੇ ਉਹ ਝੁਲਸ ਗਏ।

Advertisement

Advertisement
Author Image

sukhwinder singh

View all posts

Advertisement
Advertisement
×