ਡੁੱਬਣ ਕਾਰਨ ਦੋ ਨੌਜਵਾਨਾਂ ਦੀ ਮੌਤ
06:56 AM Jun 29, 2024 IST
ਪੱਤਰ ਪ੍ਰੇਰਕ
ਏਲਨਾਬਾਦ, 28 ਜੂਨ
ਦੋ ਨੌਜਵਾਨਾਂ ਦੀ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਪਹਿਲੇ ਮਾਮਲੇ ’ਚ ਨਾਥੂਸਰੀ ਚੌਪਟਾ ਬਲਾਕ ਦੇ ਪਿੰਡ ਢੂਕੜਾ ਨੇੜਿਓਂ ਲੰਘਦੀ ਨੌਹਰ ਫੀਡਰ ਨਹਿਰ ਵਿੱਚ ਨਹਾਉਣ ਗਏ ਨਾਰਨੌਂਦ ਦੇ ਇੱਕ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲੀਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੇ ਪਿਤਾ ਕ੍ਰਿਸ਼ਨ ਕੁਮਾਰ ਦੇ ਬਿਆਨਾਂ ’ਤੇ ਇਤਫਾਕੀਆ ਕਾਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ (25) ਜੇਸੀਡੀ ਸਿਰਸਾ ਵਿੱਚ ਡੈਂਟਲ ਕਾਲਜ ਵਿੱਚ ਪ੍ਰੈਕਟਿਸ ਕਰਦਾ ਸੀ। ਉਹ ਕਿਸੇ ਜ਼ਰੂਰੀ ਕੰਮ ਲਈ ਜਮਾਲ ਪਿੰਡ ਗਿਆ ਹੋਇਆ ਸੀ। ਵਾਪਸ ਆਉਂਦੇ ਸਮੇਂ ਉਹ ਆਪਣਾ ਮੋਟਰਸਾਈਕਲ ਰੋਕ ਕੇ ਨਹਿਰ ਵਿੱਚ ਨਹਾਉਣ ਲੱਗਿਆ ਤਾਂ ਡੁੱਬ ਗਿਆ। ਦੂਜੇ ਮਾਮਲੇ ’ਚ ਪਿੰਡ ਕਾਗਦਾਨਾ ਦੀ ਪੰਚਾਇਤੀ ਜ਼ਮੀਨ ਵਿੱਚ ਬਣੀ ਪਾਣੀ ਦੀ ਡਿੱਗੀ ਵਿੱਚ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਹਿਮੂਦ (19) ਵਾਸੀ ਕਾਗਦਾਨਾ ਵਜੋਂ ਹੋਈ ਹੈ।
Advertisement
Advertisement
Related News
Advertisement