ਰੇਲ ਹਾਦਸਿਆਂ ਵਿੱਚ ਦੋ ਨੌਜਵਾਨਾਂ ਦੀ ਮੌਤ
07:51 AM Jan 10, 2025 IST
Advertisement
ਪੱਤਰ ਪ੍ਰੇਰਕ
ਟੋਹਾਣਾ, 9 ਜਨਵਰੀ
ਰੇਲ ਹਾਦਸਿਆਂ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪਿੰਡ ਨਿਓਲੀ ਕਲਾਂ ਕੋਲੋਂ ਲੰਘਦੀ ਸਿਰਸਾ-ਦਿੱਲੀ ਰੇਲ ਪਟੜੀ ਨੇੜੇ ਪੁਲੀਸ ਨੇ ਇਕ ਲਾਸ਼ ਅਤੇ ਮੋਟਰਸਾਈਕਲ ਮਿਲਿਆ ਹੈ। ਮ੍ਰਿਤਕ ਦੀ ਪਛਾਣ ਰੌਬਿਨ (18) ਵਾਸੀ ਹਿਸਾਰ ਵਜੋਂ ਹੋਈ ਹੈ। ਰੌਬਿਨ ਪਰਿਵਾਰ ਨਾਲ ਝਗੜਾ ਹੋਣ ’ਤੇ ਮਾਮੇ ਤੋਂ ਮੋਟਰਸਾਈਕਲ ਮੰਗ ਕੇ ਰੇਲ ਲਾਈਨਾਂ ਕੋਲ ਪੁੱਜਿਆ ਸੀ। ਰੇਲਵੇ ਪੁਲੀਸ ਮੁਤਾਬਕ ਰੌਬਿਨ ਦੀ ਲਾਸ਼ ਪਟੜੀ ਤੋਂ ਮਿਲੀ ਹੈ। ਦੂਜੇ ਹਾਦਸੇ ਵਿੱਚ ਜਾਖਲ ਰੇਲਵੇ ਸਟੇਸ਼ਨ ’ਤੇ ਫ਼ਿਰੋਜਪੁਰ ਤੋਂ ਮੁੰਬਈ ਜਾ ਰਹੀ ਪੰਜਾਬ ਮੇਲ ਗੱਡੀ ਪੁੱਜੀ ਤਾਂ ਪਲੇਟਫ਼ਾਰਮ ਦੇ ਦੂਜੇ ਪਾਸਿਓ ਸਵਾਰ ਹੁੰਦੇ ਸਮੇਂ ਇਕ ਵਿਅਕਤੀ ਡਿੱਗ ਪਿਆ, ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਰੇਲਵੇ ਪੁਲੀਸ ਦੇ ਥਾਣੇਦਾਰ ਸਤੀਸ਼ ਕੁਮਾਰ ਨੇ ਮੌਕੇ ’ਤੇ ਕਾਰਵਾਈ ਕੀਤੀ ਪਰ ਲਾਸ਼ ਦੀ ਪਛਾਣ ਨਹੀਂ ਹੋ ਸਕੀ। ਮ੍ਰਿਤਕ ਨੇ ਨੀਲੇ ਰੰਗ ਦਾ ਕੋਟ ਤੇ ਜੀਨ ਪੈਂਟ ਪਾਈ ਹੋਈ ਹੈ।
Advertisement
Advertisement
Advertisement