ਨਸ਼ੀਲੇ ਪਾਊਡਰ ਸਮੇਤ ਦੋ ਨੌਜਵਾਨ ਗ੍ਰਿਫਤਾਰ
08:50 PM Apr 15, 2025 IST
Advertisement
ਸੰਜੀਵ ਬੱਬੀ
ਚਮਕੌਰ ਸਾਹਿਬ, 15 ਅਪਰੈਲ
ਇਥੋਂ ਦੀ ਪੁਲੀਸ ਨੇ ਦੋ ਨੌਜਵਾਨਾਂ ਨੂੰ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਏਐਸਆਈ ਕਸ਼ਮੀਰੀ ਲਾਲ ਇੰਚਾਰਜ ਪੁਲੀਸ ਚੌੰਕੀ ਬੇਲਾ ਵੱਲੋਂ ਪੁਲੀਸ ਪਾਰਟੀ ਦੇ ਸਹਿਯੋਗ ਨਾਲ ਸਮਾਜ ਵਿਰੋਧੀ ਅਨਸਰਾਂ, ਨਸ਼ਾ ਤਸਕਰਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਗਸ਼ਤ ਕੀਤੀ ਜਾ ਰਹੀ ਸੀ। ਜਦੋਂ ਉਹ ਪੁਲੀਸ ਪਾਰਟੀ ਟੀ ਪੁਆਇੰਟ ਬ਼ੱਸ ਸਟੈਂਡ ਪਿੰਡ ਜਟਾਣਾ ਕੋਲ ਪੁੱਜੀ ਤਾਂ ਦੋ ਨੌਜਵਾਨਾਂ ਦੀ ਸ਼ੱਕ ਦੇ ਆਧਾਰ ’ਤੇ ਜਾਂਚ ਕੀਤੀ ਤਾਂ ਨਸ਼ੀਲਾ ਪਾਊਡਰ ਬਰਾਮਦ ਹੋਇਆ। ਇਨ੍ਹਾਂ ਦੀ ਪਛਾਣ ਸੰਜੀਵ ਕੁਮਾਰ ਵਾਸੀ ਚਮਕੌਰ ਸਾਹਿਬ ਅਤੇ ਦੂਜੇ ਵੀ ਹਰਲਾਲ ਸਿੰਘ ਵਾਸੀ ਮਾਣੇਮਜਰਾ ਵਜੋਂ ਹੋਈ। ਪੁਲੀਸ ਨੇ ਉਕਤ ਨੋਜਵਾਨਾਂ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement
Advertisement
Advertisement