ਦੋ ਸਾਲਾ ਵਿਮੀਕਾ ਨੂੰ ਮਿਲੀ ਨਵੀਂ ਜ਼ਿੰਦਗੀ
08:14 AM Jan 11, 2025 IST
ਸੰਜੀਵ ਹਾਂਡਾ
ਫ਼ਿਰੋਜ਼ਪੁਰ, 10 ਜਨਵਰੀ
ਇਥੋਂ ਦੇ ਪਿੰਡ ਖਲਚੀਆਂ ਕਦੀਮ ਦੀ ਰਹਿਣ ਵਾਲੀ ਦੋ ਸਾਲ ਦੀ ਵਿਮੀਕਾ ਦੇ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਵਿਮੀਕਾ ਦੇ ਦਿਲ ਵਿੱਚ ਛੇਦ ਸੀ ਤੇ ਸਿਹਤ ਵਿਭਾਗ ਦੀ ਰਾਸ਼ਟਰੀ ਬਾਲ ਸਵਸਥ ਕਾਰਿਆਕ੍ਰਮ (ਆਰਬੀਐਸਕੇ) ਯੋਜਨਾ ਦੇ ਤਹਿਤ ਮੁਹਾਲੀ ਸਥਿਤ ਫ਼ੋਰਟਿਸ ਹਸਪਤਾਲ ਵਿਚੋਂ ਉਸਦਾ ਸਫ਼ਲ ਅਪਰੇਸ਼ਨ ਬਿਲਕੁਲ ਮੁਫ਼ਤ ਹੋਇਆ ਹੈ। ਵਿਮੀਕਾ ਹੁਣ ਬਿਲਕੁਲ ਠੀਕ ਹੈ, ਜਿਸ ਕੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਬੇਹੱਦ ਖ਼ੁਸ਼ ਹੈ। ਸਿਹਤ ਵਿਭਾਗ ਦੀ ਇੱਕ ਟੀਮ ਨੇ ਅੱਜ ਵਿਮੀਕਾ ਦੇ ਘਰ ਜਾ ਕੇ ਬੱਚੀ ਦੀ ਸਿਹਤ ਜਾਂਚ ਤੋਂ ਬਾਅਦ ਪਰਿਵਾਰ ਨੂੰ ਉਸ ਦੇ ਤੰਦਰੁਸਤ ਜੀਵਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਵਿਮੀਕਾ ਦੇ ਪਿਤਾ ਕੁਲਦੀਪ ਕੁਮਾਰ ਅਤੇ ਮਾਤਾ ਅੰਜਲੀ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਯੋਜਨਾ ਉਨ੍ਹਾਂ ਦੀ ਬੱਚੀ ਤੇ ਪਰਿਵਾਰ ਲਈ ਨਵਾਂ ਜੀਵਨ ਲੈ ਕੇ ਆਈ ਹੈ।
Advertisement
Advertisement