ਪਿਕਅੱਪ ਗੱਡੀ ਨੇ ਦੋ ਸਾਲਾ ਬੱਚੀ ਨੂੰ ਦਰੜਿਆ; ਮੌਤ
10:33 AM Nov 08, 2024 IST
ਪੀ.ਪੀ ਵਰਮਾ
ਪੰਚਕੂਲਾ, 7 ਨਵੰਬਰ
ਪਿੰਜੌਰ-ਨਾਲਾਗੜ੍ਹ ਰੋਡ ’ਤੇ ਵਰਮਾ ਕਲੋਨੀ ਖੋਖਰਾ ’ਚ ਗਲੀ ’ਚ ਖੜ੍ਹੀ ਦੋ ਸਾਲਾ ਬੱਚੀ ਨੂੰ ਤੇਜ਼ ਰਫਤਾਰ ਪਿਕਅੱਪ ਚਾਲਕ ਨੇ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਵਿੱਚ ਪਿਕਅੱਪ ਦਾ ਪਿਛਲਾ ਟਾਇਰ ਲੜਕੀ ਦੇ ਸਿਰ ਨੂੰ ਕੁਚਲਦਾ ਹੋਇਆ ਨਿਕਲ ਗਿਆ। ਮ੍ਰਿਤਕ ਲੜਕੀ ਜੀਆ ਦੇ ਪਿਤਾ ਅੰਕਿਤ ਕੁਮਾਰ ਨੇ ਦੱਸਿਆ ਕਿ ਉਸ ਦੀ ਛੋਟੀ ਬੇਟੀ ਜੀਆ (2) ਸਵੇਰੇ 8 ਵਜੇ ਘਰੋਂ ਬਾਹਰ ਆਈ ਸੀ। ਇਸ ਦੌਰਾਨ ਇਕ ਤੇਜ਼ ਰਫਤਾਰ ਪਿਕਅੱਪ ਚਾਲਕ ਗਲੀ ’ਚ ਆ ਗਿਆ ਅਤੇ ਮੋੜ ਲੈਂਦੇ ਸਮੇਂ ਉਸ ਨੇ ਬੇਟੀ ਨੂੰ ਟੱਕਰ ਮਾਰ ਕੇ ਕੁਚਲ ਦਿੱਤਾ। ਜਦੋਂ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਂਚ ਅਧਿਕਾਰੀ ਕੈਪਟਨ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਚਾਲਕ ਰਾਹੁਲ ਵਾਸੀ ਵਰਮਾ ਕਲੋਨੀ ਪਿੰਡ ਖੋਖਰਾ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Advertisement
Advertisement