For the best experience, open
https://m.punjabitribuneonline.com
on your mobile browser.
Advertisement

ਫੈਕਟਰੀ ਦਾ ਬੁਆਇਲਰ ਫਟਣ ਕਾਰਨ ਦੋ ਮਜ਼ਦੂਰ ਹਲਾਕ

08:33 AM May 03, 2024 IST
ਫੈਕਟਰੀ ਦਾ ਬੁਆਇਲਰ ਫਟਣ ਕਾਰਨ ਦੋ ਮਜ਼ਦੂਰ ਹਲਾਕ
ਜਗਦੀਸ਼ ਸ਼ਰਮਾ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਮਈ
ਇੱਥੋਂ ਦੇ ਜਸਪਾਲ ਬਾਂਗਰ ਖੇਤਰ ਵਿੱਚ ਲੰਘੀ ਰਾਤ ਰਬੜ ਦੀ ਫੈਕਟਰੀ ’ਚ ਅਚਾਨਕ ਭੱਠੀ ਦੇ ਨਾਲ ਚੱਲ ਰਿਹਾ ਬੁਆਇਲਰ ਫਟ ਗਿਆ। ਬੁਆਇਲਰ ਫਟਣ ਕਾਰਨ ਇੱਕ ਮਜ਼ਦੂਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜਾ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਜਗਦੀਸ਼ ਸ਼ਰਮਾ ਤੇ ਕੁੰਦਨ ਵਜੋਂ ਹੋਈ ਹੈ। ਦੂਜੇ ਪਾਸੇ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸ ਸਬੰਧੀ ਮ੍ਰਿਤਕ ਜਗਦੀਸ਼ ਦੇ ਲੜਕੇ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਜਸਪਾਲ ਬਾਂਗਰ ਖੇਤਰ ਸਥਿਤ ਇੱਕ ਰਬੜ ਫੈਕਟਰੀ ’ਚ ਕੰਮ ਕਰਦੇ ਹਨ। ਫੈਕਟਰੀ ’ਚ ਰਬੜ ਤੋਂ ਵੱਖ-ਵੱਖ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਉਹ ਆਪਣੇ ਸਾਥੀ ਕੁੰਦਨ ਦੇ ਨਾਲ ਫੈਕਟਰੀ ’ਚ ਬੁੱਧਵਾਰ ਦੇਰ ਰਾਤ ਨੂੰ ਕੰਮ ਕਰ ਰਹੇ ਸਨ। ਅਚਾਨਕ ਭੱਠੀ ਦੇ ਕੋਲ ਬੁਆਇਲਰ ’ਚ ਧਮਾਕਾ ਹੋ ਗਿਆ, ਜਿਸ ਨਾਲ ਗਰਮ ਪਾਣੀ ਤੇ ਭੱਠੀ ’ਚੋਂ ਨਿਕਲਿਆ ਲਾਵਾ ਦੋਹਾਂ ’ਤੇ ਡਿੱਗ ਗਿਆ ਤੇ ਉਹ ਝੁਲਸ ਗਏ। ਉਸ ਨੇ ਦੱਸਿਆ ਕਿ ਹਾਦਸੇ ਵਾਪਰਦੇ ਸਾਰ ਹੀ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਥਾਣਾ ਸਾਹਨੇਵਾਲ ਦੇ ਐੱਸਐੱਚਓ ਇੰਸਪੈਕਟਰ ਗੁਲਜਿੰਦਰਪਾਲ ਸਿੰਘ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ।

Advertisement

Advertisement
Author Image

joginder kumar

View all posts

Advertisement
Advertisement
×