ਭਾਰਤੀ ਜਲ ਸੈਨਾ ਦੀਆਂ ਦੋ ਮਹਿਲਾ ਅਧਿਕਾਰੀ ਸਮੁੰਦਰ ਰਸਤੇ ਲਾਉਣਗੀਆਂ ਦੁਨੀਆ ਦਾ ਚੱਕਰ
11:35 PM Sep 15, 2024 IST
ਨਵੀਂ ਦਿੱਲੀ, 15 ਸਤੰਬਰ
Advertisement
ਭਾਰਤੀ ਜਲ ਸੈਨਾ ਦੀਆਂ ਦੋ ਮਹਿਲਾ ਅਧਿਕਾਰੀ ਲੈਫਟੀਨੈਂਟ ਰੂਪਾ ਏ. ਅਤੇ ਲੈਫਟੀਨੈਂਟ ਕਮਾਂਡਰ ਡਿਲਨਾ ਕੇ. ਜਲਦੀ ਹੀ ਸਮੁੰਦਰੀ ਮਾਰਗ ਰਾਹੀਂ ਦੁਨੀਆਂ ਦਾ ਚੱਕਰ ਲਾਉਣਗੀਆਂ। ਜਲ ਸੈਨਾ ਦੇ ਤਰਜਮਾਨ ਕਮਾਂਡਰ ਵਿਵੇਕ ਮਧਵਾਲ ਨੇ ਅੱਜ ਕਿਹਾ ਕਿ ਦੋਵੇਂ ਅਧਿਕਾਰੀ ਰੂਪਾ ਤੇ ਡਿਲਨਾ ਭਾਰਤੀ ਜਲ ਸੈਨਾ ਦੇ ਜਹਾਜ਼ ਆਈਐੱਨਐੱਸਵੀ ਤਰਿਨੀ ’ਤੇ ਸਵਾਰ ਹੋ ਕੇ ਦੁਨੀਆ ਦਾ ਚੱਕਰ ਲਾਉਣ ਲਈ ਰਵਾਨਾ ਹੋਣਗੀਆਂ। ਉਨ੍ਹਾਂ ਦੱਸਿਆ ਕਿ ਦੋਵੇਂ ਮਹਿਲਾ ਅਧਿਕਾਰੀ ਰੂਪਾ ਤੇ ਡਿਲਨਾ ਪਿਛਲੇ ਤਿੰਨ ਤਿੰਨ ਸਾਲਾਂ ਤੋਂ ‘ਸਾਗਰ ਪਰਿਕਰਮਾ’ ਦੀ ਤਿਆਰੀ ਕਰ ਰਹੀਆਂ ਹਨ ਤੇ ਇਸ ਸਬੰਧੀ ਸਿਖਲਾਈ ਲੈ ਰਹੀਆਂ ਹਨ। -ਪੀਟੀਆਈ
Advertisement
Advertisement