For the best experience, open
https://m.punjabitribuneonline.com
on your mobile browser.
Advertisement

ਪਲਾਈਵੁੱਡ ਫੈਕਟਰੀ ਦੇ ਦੋ ਚੌਕੀਦਾਰਾਂ ਨੂੰ ਬੰਧਕ ਬਣਾ ਕੇ ਸਾਮਾਨ ਲੁੱਟਿਆ

08:08 AM Jun 25, 2024 IST
ਪਲਾਈਵੁੱਡ ਫੈਕਟਰੀ ਦੇ ਦੋ ਚੌਕੀਦਾਰਾਂ ਨੂੰ ਬੰਧਕ ਬਣਾ ਕੇ ਸਾਮਾਨ ਲੁੱਟਿਆ
Advertisement

ਪੱਤਰ ਪ੍ਰੇਰਕ
ਯਮੁਨਾਨਗਰ, 24 ਜੂਨ
ਛਛਰੌਲੀ ਥਾਣਾ ਖੇਤਰ ਦੇ ਪਿੰਡ ਹੰਡੋਲੀ ਵਿੱਚ ਬੀਤੀ ਰਾਤ ਪੰਜ ਵਿਅਕਤੀਆਂ ਨੇ ਇੱਕ ਬੰਦ ਪਈ ਪਲਾਈਵੁੱਡ ਫੈਕਟਰੀ ਦੇ ਦੋ ਚੌਕੀਦਾਰਾਂ ਨੂੰ ਬੰਧਕ ਬਣਾ ਲਿਆ ਅਤੇ ਟਰਾਂਸਫਾਰਮਰ ਦੇ ਪੁਰਜੇ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਜਾਂਦੇ ਸਮੇਂ ਬਦਮਾਸ਼ ਫੈਕਟਰੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਆਪਣੇ ਨਾਲ ਲੈ ਗਏ। ਮੌਕੇ ’ਤੇ ਪਹੁੰਚੀ ਪੁਲੀਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਹੰਡੋਲੀ ਦੀ ਪਲਾਈਵੁੱਡ ਫੈਕਟਰੀ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਈ ਹੈ। ਫੈਕਟਰੀ ਵਿੱਚ ਜੈਰਾਮ ਅਤੇ ਰਾਜੇਸ਼ ਪਹਿਰਾ ਦਿੰਦੇ ਹਨ। ਬੀਤੀ ਰਾਤ ਵੀ ਉਹ ਫੈਕਟਰੀ ’ਚ ਮੌਜੂਦ ਸਨ ਕਿ ਫੈਕਟਰੀ ਦੇ ਪਿਛਲੇ ਗੇਟ ਤੋਂ ਪੰਜ ਨਕਾਬਪੋਸ਼ ਲੁਟੇਰੇ ਅੰਦਰ ਆਏ। ਇਸ ਦੌਰਾਨ ਮੁਲਜ਼ਮਾਂ ਨੇ ਦੋਵਾਂ ਵੱਲ ਪਿਸਤੌਲ ਤਾਣ ਲਈ ਅਤੇ ਫੈਕਟਰੀ ਵਿੱਚ ਲੱਗੇ ਟਰਾਂਸਫਾਰਮਰ ਦੇ ਪੁਰਜੇ ਖੋਲ੍ਹਣੇ ਸ਼ੁਰੂ ਕਰ ਦਿੱਤੇ। ਇਸ ਮਗਰੋਂ ਲੁਟੇਰੇ ਟਰਾਂਸਫਾਰਮਰ ਦੇ ਪੁਰਜੇ ਅਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ। ਜਾਂਦੇ ਸਮੇਂ ਮੁਲਜ਼ਮ ਫੈਕਟਰੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ। ਮੁਲਜ਼ਮਾਂ ਦੇ ਚਲੇ ਜਾਣ ਤੋਂ ਬਾਅਦ ਦੋਵਾਂ ਨੇ ਫੈਕਟਰੀ ਮਾਲਕ ਨੂੰ ਘਟਨਾ ਦੀ ਸੂਚਨਾ ਦਿੱਤੀ। ਫੈਕਟਰੀ ਮਾਲਕ ਨੇ ਮੌਕੇ ’ਤੇ ਪਹੁੰਚ ਕੇ ਪੁਲੀਸ ਨੂੰ ਸੂਚਿਤ ਕੀਤਾ। ਦੂਜੇ ਪਾਸੇ ਸਬ-ਇੰਸਪੈਕਟਰ ਦੇਵਰਾਜ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮਾਂ ਦਾ ਪਤਾ ਲਗਾ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ।

Advertisement

Advertisement
Advertisement
Author Image

joginder kumar

View all posts

Advertisement