For the best experience, open
https://m.punjabitribuneonline.com
on your mobile browser.
Advertisement

ਟਾਂਡਾ ਨੇੜੇ ਟਾਇਰ ਫਟਣ ਕਾਰਨ ਦੋ ਵਾਹਨ ਪਲਟੇ

06:50 AM Apr 25, 2024 IST
ਟਾਂਡਾ ਨੇੜੇ ਟਾਇਰ ਫਟਣ ਕਾਰਨ ਦੋ ਵਾਹਨ ਪਲਟੇ
Advertisement

ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 24 ਅਪਰੈਲ
ਇੱਥੇ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਅੱਜ ਵੱਖ-ਵੱਖ ਥਾਵਾਂ ’ਤੇ ਦੋ ਵਾਹਨਾਂ ਦੇ ਟਾਇਰ ਫਟ ਗਏ। ਪਿੰਡ ਲੋਧੀਚੱਕ ਮੋੜ ਨੇੜੇ ਵਾਪਰੇ ਸੜਕ ਹਾਦਸੇ ਕਾਰਨ ਟਰੱਕ ਵਿੱਚ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ। ਇਹ ਹਾਦਸਾ ਸਵੇਰੇ 6 ਵਜੇ ਦੇ ਕਰੀਬ ਵਾਪਰਿਆ ਜਿਸ ਦੌਰਾਨ ਅਚਾਨਕ ਟਾਇਰ ਫਟਣ ਕਾਰਨ ਕੋਲੇ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਪਲਟ ਗਿਆ ਜਿਸ ਕਾਰਨ ਟਰੱਕ ਚਾਲਕ ਯਾਕੂਬ ਖਾਨ ਤੇ ਸੁਭਾਸ਼ ਸੈਨ ਵਾਸੀ ਹਰਸੂਰਤਗੜ੍ਹ (ਗੰਗਾਨਗਰ) ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮੌਕੇ ’ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਥਾਣੇਦਾਰ ਜਸਵਿੰਦਰ ਸਿੰਘ, ਰੁਚਿਕਾ ਡਡਵਾਲ ਅਤੇ ਦਲਜੀਤ ਸਿੰਘ ਨੇ ਟਾਂਡਾ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ। ਹਾਦਸੇ ਵਿੱਚ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇੱਕ ਹੋਰ ਸੜਕ ਹਾਦਸੇ ਵਿੱਚ ਪਿੰਡ ਮੂਨਕਾਂ ਫਾਟਕ ਨੇੜੇ ਸਵੇਰੇ 11 ਵਜੇ ਦੇ ਕਰੀਬ ਟਰੱਕ ਅਚਾਨਕ ਟਾਇਰ ਫਟਣ ਹੋਣ ਕਾਰਨ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਸੜਕ ’ਤੇ ਪਲਟ ਗਿਆ। ਇਸ ਹਾਦਸੇ ਵਿੱਚ ਵਾਹਨ ਚਾਲਕ ਸੌਰਵ ਵਾਸੀ ਗੁਲਾਬਦੇਵੀ ਰੋਡ ਜਲੰਧਰ ਜ਼ਖਮੀ ਹੋ ਗਿਆ। ਹਾਦਸੇ ਦੌਰਾਨ ਜਿੱਥੇ ਵਾਹਨ ਨੁਕਸਾਨਿਆ ਗਿਆ, ਉੱਥੇ ਟਰੱਕ ਵਿੱਚ ਲੱਦਿਆ ਪੇਂਟ ਸੜਕ ’ਤੇ ਖਿਲਰ ਗਿਆ।

Advertisement

ਕਾਰ ਤੇ ਟਿੱਪਰ ਦੀ ਟੱਕਰ ’ਚ ਨੌਜਵਾਨ ਦੀ ਮੌਤ

ਹੁਸ਼ਿਆਰਪੁਰ (ਪੱਤਰ ਪ੍ਰੇਰਕ): ਅੱਜ ਤਡ਼ਕੇ ਚੰਡੀਗਡ਼੍ਹ ਸਡ਼ਕ ’ਤੇ ਇੱਕ ਕਾਰ ਤੇ ਟਿੱਪਰ ਦੀ ਟੱਕਰ ਵਿੱਚ 22 ਸਾਲਾ ਇੱਕ ਨੌਜਵਾਨ ਜੰਗ ਬਹਾਦੁਰ ਸਿੰਘ ਵਾਸੀ ਅਲਾਹਾਬਾਦ ਦੀ ਮੌਤ ਹੋ ਗਈ। ਇਹ ਵਿਅਕਤੀ ਆਪਣੇ ਕੰਮ ਦੇ ਸਿਲਸਿਲੇ ਵਿੱਚ ਆਪਣੀ ਮਾਰੂਤੀ ਕਾਰ ’ਤੇ ਘਰੋਂ ਨਿਕਲਿਆ ਸੀ ਪਰ ਟਿੱਪਰ ਦੀ ਟੱਕਰ ਵੱਜਣ ਕਾਰਨ ਹੀ ਉਸ ਦੀ ਮੌਤ ਹੋ ਗਈ। ਉਸ ਦੇ ਘਰਦਿਆਂ ਅਨੁਸਾਰ ਜੇਕਰ ਸਮਾਂ ਰਹਿੰਦਿਆਂ ਉਸ ਨੂੰ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਤਾਂ ਸ਼ਾਇਦ ਉਸ ਦੀ ਜਾਨ ਬਚ ਜਾਂਦੀ। ਸੂਚਨਾ ਮਿਲਣ ’ਤੇ ਪੁਲੀਸ ਮੁਲਾਜ਼ਮਾਂ ਨੇ ਐਂਬੂਲੈਂਸ ਸੱਦ ਕੇ ਇਕ ਟਰੈਕਟਰ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਪਹੁੰਚਾਇਆ। ਦੂਜੇ ਪਾਸੇ ਸਦਰ ਪੁਲੀਸ ਨੇ ਦੱਸਿਆ ਕਿ ਟਿੱਪਰ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਰੇਲਗੱਡੀ ਹੇਠ ਆਉਣ ਕਾਰਨ ਔਰਤ ਦੀ ਮੌਤ

ਧਾਰੀਵਾਲ (ਪੱਤਰ ਪ੍ਰੇਰਕ): ਪਿੰਡ ਸੋਹਲ ਵਿੱਚ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਇੱਕ ਰੇਲਗੱਡੀ ਹੇਠਾਂ ਆਉਣ ਕਾਰਨ ਇੱਕ 36 ਸਾਲਾ ਅਣਪਛਾਤੀ ਔਰਤ ਦੀ ਮੌਤ ਹੋ ਗਈ। ਇਸ ਸਬੰਧੀ ਰੇਲਵੇ ਪੁਲੀਸ ਚੌਕੀ ਧਾਰੀਵਾਲ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ ਲਗਭਗ 11 ਵਜੇ ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਜਾ ਰਹੀ ਰਾਵੀ ਐਕਸਪ੍ਰੈਸ ਰੇਲਗੱਡੀ ਜਦੋਂ ਰੇਲਵੇ ਸਟੇਸ਼ਨ ਸੋਹਲ ਤੋਂ ਅੱਗੇ ਪਿੰਡ ਸੋਹਲ ਪਹੁੰਚੀ ਤਾਂ 36 ਸਾਲਾ ਔਰਤ ਰੇਲਗੱਡੀ ਹੇਠਾਂ ਆ ਜਾਣ ਨਾਲ ਬੁਰੀ ਤਰ੍ਹਾਂ ਕੁਚਲੀ ਗਈ, ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਰੇਲਵੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲੋਡ਼ੀਂਦੀ ਵਿਭਾਗੀ ਕਾਰਵਾਈ ਕਰ ਕੇ ਮ੍ਰਿਤਕਾ ਦੀ ਲਾਸ਼ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਮੌਰਚਰੀ ਵਿੱਚ ਸ਼ਨਾਖਤ ਵਾਸਤੇ 72 ਘੰਟੇ ਲਈ ਰੱਖ ਦਿੱਤਾ ਗਿਆ ਹੈ। ਮ੍ਰਿਤਕਾ ਨੇ ਫਿੱਕੇ ਗਾਜਰੀ ਰੰਗ ਦੀ ਫੁੱਲਦਾਰ ਸਲਵਾਰ-ਕਮੀਜ਼ ਪਹਿਨੀ ਹੋਈ ਹੈ।

Advertisement
Author Image

sukhwinder singh

View all posts

Advertisement
Advertisement
×