ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਕਨੀਕੀ ਨੁਕਸ ਕਾਰਨ ਰੂਪਨਗਰ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ

07:16 AM Aug 15, 2024 IST

ਘਨੌਲੀ (ਪੱਤਰ ਪ੍ਰੇਰਕ):

Advertisement

ਇੱਥੇ ਬੀਤੀ ਰਾਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਦੋ ਯੂਨਿਟ ਤਕਨੀਕੀ ਨੁਕਸ ਕਾਰਨ ਬੰਦ ਹੋ ਗਏ। ਜਾਣਕਾਰੀ ਅਨੁਸਾਰ ਰਾਤ ਲਗਪਗ 1.10 ਵਜੇ 5 ਨੰਬਰ ਯੂਨਿਟ ਦੇ ਸੀਟੀਪੀਟੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ 5 ਅਤੇ 6 ਨੰਬਰ ਯੂਨਿਟ ਬੰਦ ਹੋ ਗਏ। ਥਰਮਲ ਪ੍ਰਬੰਧਕਾਂ ਵੱਲੋਂ 6 ਨੰਬਰ ਯੂਨਿਟ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਥੋੜ੍ਹੀ ਦੇਰ ਚੱਲਣ ਮਗਰੋਂ ਇਸ ਦਾ ਬੁਆਇਲਰ ਲੀਕ ਹੋ ਗਿਆ, ਜਿਸ ਕਾਰਨ ਇਸ ਨੂੰ ਤੁਰੰਤ ਬੰਦ ਕਰਨਾ ਪਿਆ। ਖ਼ਬਰ ਲਿਖੇ ਜਾਣ ਤੱਕ ਥਰਮਲ ਪ੍ਰਬੰਧਕਾਂ ਵੱਲੋਂ 5 ਨੰਬਰ ਯੂਨਿਟ ਦਾ ਸੀਟੀਪੀਟੀ ਠੀਕ ਕਰਕੇ ਯੂਨਿਟ ਮੁੜ ਚਾਲੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ 6 ਨੰਬਰ ਯੂਨਿਟ ਠੰਢਾ ਹੋਣ ਵਿੱਚ ਹਾਲੇ ਸਮਾਂ ਲੱਗੇਗਾ। ਇਹ ਯੂਨਿਟ ਭਲਕੇ ਬਾਅਦ ਦੁਪਹਿਰ ਤੱਕ ਚੱਲਣ ਦੀ ਉਮੀਦ ਹੈ। ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਹੋਣ ਨਾਲ 420 ਮੈਗਾਵਾਟ ਰੋਜ਼ਾਨਾ ਦਾ ਬਿਜਲੀ ਉਤਪਾਦਨ ਠੱਪ ਹੋ ਗਿਆ ਹੈ।

Advertisement
Advertisement