For the best experience, open
https://m.punjabitribuneonline.com
on your mobile browser.
Advertisement

ਮਿਲਾਵਟੀ ਮਸਾਲੇ ਬਣਾਉਣ ਵਾਲੀਆਂ ਦੋ ਯੂਨਿਟਾਂ ਦਾ ਪਰਦਾਫਾਸ਼

12:28 PM May 06, 2024 IST
ਮਿਲਾਵਟੀ ਮਸਾਲੇ ਬਣਾਉਣ ਵਾਲੀਆਂ ਦੋ ਯੂਨਿਟਾਂ ਦਾ ਪਰਦਾਫਾਸ਼
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਮਈ
ਦਿੱਲੀ ਪੁਲੀਸ ਨੇ ਕਰਾਵਲ ਨਗਰ ਖੇਤਰ ਵਿੱਚ ਕਥਿਤ ਤੌਰ ’ਤੇ ਚੱਲ ਰਹੇ ਮਿਲਾਵਟੀ ਮਸਾਲਿਆਂ ਦੇ ਦੋ ਨਿਰਮਾਣ ਯੂਨਿਟਾਂ ਦਾ ਪਰਦਾਫਾਸ਼ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਦੇ ਕਬਜ਼ੇ ’ਚੋਂ 15 ਟਨ ਮਿਲਾਵਟੀ ਮਸਾਲੇ ਅਤੇ ਕੱਚਾ ਮਾਲ ਬਰਾਮਦ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਦਲੀਪ ਸਿੰਘ (46), ਸਰਫਰਾਜ (32) ਅਤੇ ਖੁਰਸੀਦ ਮਲਿਕ (42) ਵਜੋਂ ਹੋਈ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਉੱਤਰ-ਪੂਰਬੀ ਦਿੱਲੀ ਵਿੱਚ ਕੁਝ ਨਿਰਮਾਤਾ ਜਾਂ ਦੁਕਾਨਦਾਰ ਬ੍ਰਾਂਡਾਂ ਦੇ ਨਾਮ ਹੇਠ ਮਿਲਾਵਟੀ ਭਾਰਤੀ ਮਸਾਲੇ ਬਣਾਉਣ ਅਤੇ ਵੇਚਣ ਦਾ ਕੰਮ ਕਰ ਰਹੇ ਹਨ। ਪੁਲੀਸ ਡਿਪਟੀ ਕਮਿਸ਼ਨਰ (ਅਪਰਾਧ) ਰਾਕੇਸ਼ ਪਵਾਰੀਆ ਨੇ ਕਿਹਾ ਕਿ ਮਾਮਲੇ ਦੀ ਜਾਂਚ ਲਈ ਇੱਕ ਟੀਮ ਬਣਾਈ ਗਈ ਸੀ। ਇਨ੍ਹਾਂ ਟੀਮਾਂ ਨੂੰ 1 ਮਈ ਨੂੰ ਕਰਾਵਲ ਨਗਰ ਖੇਤਰ ਵਿੱਚ ਚੱਲ ਰਹੀਆਂ ਉਕਤ ਇਕਾਈਆਂ ਬਾਰੇ ਹੋਰ ਜਾਣਕਾਰੀ ਮਿਲੀ। ਅਧਿਕਾਰੀ ਨੇ ਅੱਗੇ ਦੱਸਿਆ ਕਿ ਟੀਮਾਂ ਨੇ ਛਾਪੇ ਮਾਰ ਕੇ ਦਲੀਪ ਅਤੇ ਖੁਰਸ਼ੀਦ ਨੂੰ ਕਾਬੂ ਕੀਤਾ। ਦਲੀਪ ਨੇ ਪੁਲੀਸ ਨੂੰ ਦੱਸਿਆ ਕਿ ਉਹ ਮੈਨੂਫੈਕਚਰਿੰਗ ਯੂਨਿਟ ਦਾ ਮਾਲਕ ਹੈ ਤੇ ਖੁਰਸ਼ੀਦ ਨੇ ਦੱਸਿਆ ਕਿ ਉਹ ਤਿਆਰ ਮਿਲਾਵਟੀ ਮਸਾਲਿਆਂ ਦਾ ਸਪਲਾਇਰ ਹੈ। ਡੀਸੀਪੀ ਨੇ ਕਿਹਾ ਕਿ ਅੱਗੇ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਖਟਾ ਰੋਡ, ਕਰਾਵਲ ਨਗਰ, ਦਿੱਲੀ ਵਿੱਚ ਇੱਕ ਹੋਰ ਪ੍ਰੋਸੈਸਿੰਗ ਯੂਨਿਟ ਵੀ ਚੱਲ ਰਹੀ ਹੈ। ਇਸ ਸੂਚਨਾ ਦੇ ਆਧਾਰ ’ਤੇ ਇੱਕ ਹੋਰ ਛਾਪਾ ਮਾਰ ਕੇ ਸਰਫਰਾਜ਼ ਨੂੰ ਮਿਲਾਵਟੀ ਮਸਾਲੇ ਬਣਾਉਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×