For the best experience, open
https://m.punjabitribuneonline.com
on your mobile browser.
Advertisement

ਮੁਹੱਲਾ ਨਰਾਇਣ ਨਗਰ ’ਚ ਦੋ ਚੋਰੀਆਂ

07:52 AM Mar 24, 2024 IST
ਮੁਹੱਲਾ ਨਰਾਇਣ ਨਗਰ ’ਚ ਦੋ ਚੋਰੀਆਂ
ਘਰ ’ਚ ਖਿਲਰਿਆ ਪਿਆ ਸਾਮਾਨ। -ਫੋਟੋ: ਹਰਪ੍ਰੀਤ ਕੌਰ
Advertisement

ਪੱਤਰ ਪ੍ਰੇਰਕ
ਹੁਸ਼ਿਆਰਪੁਰ, 23 ਮਾਰਚ
ਮੁਹੱਲਾ ਨਰਾਇਣ ਨਗਰ ’ਚ ਬੀਤੀ ਰਾਤ ਚੋਰ ਇੱਕ ਘਰ ’ਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਕੇ ਲੈ ਗਏ ਜਦੋਂਕਿ ਅੱਜ ਸਵੇਰੇ ਮੁਹੱਲੇ ਵਿੱਚ ਹੀ ਇੱਕ ਐਕਟਿਵਾ ਚੋਰੀ ਹੋ ਗਿਆ। ਦੇਰ ਰਾਤ ਜਿਸ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ, ਉਸ ਦੇ ਮਾਲਿਕ ਰਵੀ ਹੰਸ ਨੇ ਦੱਸਿਆ ਕਿ ਰਾਤ ਕਰੀਬ ਸਾਢੇ 8 ਵਜੇ ਉਹ ਸਮੇਤ ਪਰਿਵਾਰ ਟਾਂਡਾ ਰੋਡ ’ਤੇ ਇੱਕ ਸਮਾਗਮ ’ਚ ਸ਼ਾਮਲ ਹੋਣ ਗਏ ਸਨ। ਸਮਾਗਮ ਉਪਰੰਤ ਕਰੀਬ 12 ਵਜੇ ਜਦੋਂ ਉਹ ਵਾਪਿਸ ਆਏ ਤਾਂ ਘਰ ਦੇ ਦਰਵਾਜੇ ਦਾ ਤਾਲਾ ਟੁੱਟਿਆ ਹੋਇਆ ਸੀ। ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਲਾਕਰ ਟੁੱਟਾ ਹੋਇਆ ਸੀ ਤੇ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਅਲਮਾਰੀ ਅੰਦਰ ਪਏ ਸੋਨੇ ਦੇ ਗਹਿਣੇ ਤੇ ਕਰੀਬ 22-23 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਉਨ੍ਹਾਂ ਨੇ ਤੁਰੰਤ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਜਿਸ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲੀਸ ਨੇ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਰਵੀ ਹੰਸ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ ਸਵਾ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

Advertisement

Advertisement
Author Image

sanam grng

View all posts

Advertisement
Advertisement
×