ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਰੱਕ ਦੀ ਟੱਕਰ ਨਾਲ ਦੋ ਵਿਦਿਆਰਥੀਆਂ ਦੀ ਮੌਤ

09:05 AM May 26, 2024 IST

ਪੱਤਰ ਪ੍ਰੇਰਕ
ਰਤੀਆ, 25 ਮਈ
ਪਿੰਡ ਬਲਿਆਲਾ ਕੋਲ ਟਰੱਕ ਦੀ ਟੱਕਰ ਨਾਲ ਇਲੈਕਟ੍ਰਿਕ ਸਕੂਟਰੀ ’ਤੇ ਸਵਾਰ ਦੋ ਵਿਦਿਆਰਥੀ ਦੋਸਤਾਂ ਦੀ ਮੌਤ ਹੋ ਗਈ। ਦੁਰਘਟਨਾ ਇੰਨੀ ਭਿਆਨਕ ਸੀ ਕਿ ਟੱਕਰ ਉਪਰੰਤ ਟਰੱਕ ਦੋਵੇਂ ਵਿਦਿਆਰਥੀਆਂ ਨੂੰ ਕਾਫ਼ੀ ਦੂਰ ਤੱਕ ਘੜੀਸਦਾ ਲੈ ਗਿਆ। ਵਿਦਿਆਰਥੀਆਂ ਦੀ ਮੌਤ ਉਪਰੰਤ ਪਿੰਡ ਬਲਿਆਲਾ ਤੇ ਆਸ-ਪਾਸ ਦੇ ਪਿੰਡਾਂ ਵਿਚ ਮਾਤਮ ਛਾਇਆ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਬੀਟ ਅਧਿਕਾਰੀ ਅਤੇ ਮਹਿਲਾ ਪੁਲੀਸ ਅਧਿਕਾਰੀ ਪ੍ਰਿਯੰਕਾ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਮੁਲਜ਼ਮ ਟਰੱਕ ਚਾਲਕ ਮੰਗਲ ਸਿੰਘ ਉਰਫ ਮਨੀ ਵਾਸੀ ਬਲਿਆਲਾ ਖਿਲਾਫ਼ ਮਾਮਲਾ ਦਰਜ ਕਰਨ ਉਪਰੰਤ ਦੋਵੇਂ ਵਿਦਿਆਰਥੀਆਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਹਨ। ਬਾਅਦ ਦੁਪਹਿਰ ਗਮਗੀਨ ਮਾਹੌਲ ਵਿਚ ਹੀ ਵਿਦਿਆਰਥੀਆਂ ਦਾ ਪਿੰਡ ਵਿਚ ਅੰਤਿਮ ਸੰਸਕਾਰ ਕੀਤਾ ਗਿਆ ਹੈ। ਪੁਲੀਸ ਕੋਲ ਬਿਆਨ ਦਿੰਦੇ ਹੋਏ ਪਿੰਡ ਬਲਿਆਲਾ ਦੇ ਆਸ਼ੀਸ਼ ਪੁੱਤਰ ਗਿਆਨ ਚੰਦ ਨੇ ਦੱਸਿਆ ਕਿ ਕੱਲ੍ਹ ਸ਼ਾਮ ਜਦੋਂ ਉਹ ਆਪਣੇ ਦੋਸਤ ਅਰਸ਼ ਨਾਲ ਆਪਣੀ ਗੱਡੀ ਵਿਚ ਰਤੀਆ ਤੋਂ ਆਪਣੇ ਪਿੰਡ ਬਲਿਆਲਾ ਜਾ ਰਿਹਾ ਸੀ ਤਾਂ ਇਸ ਦੌਰਾਨ ਹੀ ਪਿੰਡ ਮਿਰਾਨਾ ਤੋਂ ਕੁਝ ਹੀ ਦੂਰੀ ’ਤੇ ਸਥਿਤ ਗੁਰਦੁਆਰੇ ਕੋਲ ਉਨ੍ਹਾਂ ਦੇ ਅੱਗੇ ਹੀ ਉਸ ਦੇ ਚਾਚਾ ਦਾ ਲੜਕਾ ਜਤਿਨ ਪੁੱਤਰ ਰਾਜੀਵ ਅਤੇ ਉਸ ਦਾ ਦੋਸਤ ਵਿਸ਼ਵਦੀਪ ਪੁੱਤਰ ਅਮਨਦੀਪ ਸਕੂਟਰੀ ’ਤੇ ਜਾ ਰਹੇ ਸਨ ਅਤੇ ਇਸ ਸਕੂਟਰੀ ਜਤਿਨ ਚਲਾ ਰਿਹਾ ਸੀ ਤਾਂ ਇਸੇ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਚਾਲਕ ਨੇ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਉਨ੍ਹਾਂ ਨੂੰ ਸਿੱਧੀ ਟੱਕਰ ਮਾਰ ਦਿੱਤੀ, ਜਿਸ ਦੇ ਚੱਲਦੇ ਦੋਵਾਂ ਨੂੰ ਕਾਫ਼ੀ ਸੱਟਾਂ ਲੱਗੀਆਂ।

Advertisement

Advertisement
Advertisement