ਸੜਕ ਹਾਦਸੇ ਵਿੱਚ ਦੋ ਵਿਦਿਆਰਥੀਆਂ ਦੀ ਮੌਤ; ਇੱਕ ਜ਼ਖ਼ਮੀ
12:20 PM Dec 14, 2024 IST
ਗੁਰਦੀਪ ਸਿੰਘ ਭੱਟੀ
ਟੋਹਾਣਾ, 14 ਦਸੰਬਰ
ਨਰਸਿੰਗ ਕਾਲਜ ਵਿੱਚ ਪ੍ਰੀਖਿਆ ਦੇ ਕੇ ਭਿਵਾਨੀ ਵਾਪਸ ਜਾ ਰਹੇ ਵਿਦਿਆਰਥੀਆਂ ਦੀ ਕਾਰ ਭਠੂ ਨਜ਼ਦੀਕ ਬੇਕਾਬੂ ਹੋ ਕੇ ਦਰਖ਼ਤ ਨਾਲ ਟਕਰਾ ਗਈ ਜਿਸ ਕਾਰਨ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਮੌਕੇ ’ਤੇ ਪੁੱਜੀ ਪੁਲੀਸ ਮੁਤਾਬਕ ਸਿਰਸਾ ਦੇ ਕਾਲਜ ਤੋਂ ਵਾਪਸੀ ਸਮੇਂ ਚਾਰ ਵਿਦਿਆਰਥੀ ਕਾਰ ਵਿਚ ਸਵਾਰ ਸਨ ਜੋ ਇਕ ਵਿਦਿਆਰਥੀ ਨੂੰ ਉਸ ਦੇ ਪਿੰਡ ਛੱਡ ਕੇ ਆ ਰਹੇ ਸਨ ਤੇ ਉਹ ਪਿੰਡ ਠੂਠੀਆਂ ਤੋਂ ਭਠੂ ਤੇਜ਼ ਰਫ਼ਤਾਰ ਨਾਲ ਜਾ ਰਹੇ ਸਨ ਕਿ ਕਾਰ ਦਰਖ਼ਤ ਵਿਚ ਜਾ ਵੱਜੀ। ਪਿੰਡ ਵਾਸੀਆਂ ਨੇ ਨੌਜਵਾਨਾਂ ਨੂੰ ਭਠੂ ਦੇ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਸਚਿਨ (22) ਪਿੰਡ ਬੈਰਾਨ (ਭਿਵਾਨੀ) ਤੇ ਅੰਕਿਤ (21) ਪਿੰਡ ਕਨੌਹ (ਹਿਸਾਰ) ਨੂੰ ਮ੍ਰਿਤਕ ਐਲਾਨ ਦਿੱਤਾ ਤੇ ਸਾਹਿਲ ਨੂੰ ਹਸਪਤਾਲ ਦਾਖਲ ਕੀਤਾ ਗਿਆ ਜਿਸ ਦੀ ਹਾਲਤ ਸਥਿਰ ਹੈ।
Advertisement
Advertisement