ਸੁਪੀਰੀਅਰ ਵਰਲਡ ਸਕੂਲ ਵਿੱਚ ਟੂ-ਸਟੇਟ ਗਰੁੱਪ ਡਾਂਸ ਮੁਕਾਬਲੇ
ਪੱਤਰ ਪ੍ਰੇਰਕ
ਮਾਛੀਵਾੜਾ, 28 ਨਵੰਬਰ
ਦਿ ਸੁਪੀਰੀਅਰ ਵਰਲਡ ਸਕੂਲ ਵਿੱਚ ਅੱਜ ਸਹੋਦਿਆ ਅੰਤਰ-ਸਕੂਲ ਟੂ-ਸਟੇਟ ਗਰੁੱਪ ਡਾਂਸ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮਾਛੀਵਾੜਾ ਸਾਹਿਬ, ਨਨਕਾਣਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ, ਸੰਤ ਕਿਰਪਾਲ ਸਿੰਘ ਸਕੂਲ ਨੀਲੋਂ ਤੇ ਹੋਰਨਾਂ ਨੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਸ਼ਮ੍ਹਾਂ ਰੋਸ਼ਲ ਕਰਕੇ ਕੀਤੀ ਗਈ ਜਿਸ ਵਿਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀ ਤੇ ਅਧਿਆਪਕ ਸ਼ਾਮਲ ਹੋਏ। ਸਕੂਲ ਦੀਆਂ ਵਿਦਿਆਰਥਣਾਂ ਜਸਨੂਰ ਕੌਰ, ਅਨਾਮਿਕਾ ਹੰਸ, ਬਿਸ਼ਾਲੀ, ਅਮਨਪ੍ਰੀਤ ਕੌਰ, ਮਹਿਕਪ੍ਰੀਤ ਕੌਰ, ਰਹਿਮਤ ਕੌਰ, ਰਿਤਿਕਾ, ਰਿਮਝਿਮ, ਜੈਸਮੀਨ ਕੌਰ ਅਤੇ ਆਕ੍ਰਿਤੀ ਵੱਲੋਂ ਸਵਾਗਤੀ ਨਾਚ ਦੀ ਪੇਸ਼ਕਾਰੀ ਕੀਤੀ ਗਈ। ਵਿਜੈ ਕੁਮਾਰ, ਰਾਜਵਿੰਦਰ ਸਿੰਘ, ਕਮਲਜੀਤ ਕੌਰ ਅਤੇ ਸੋਨਾਖਸ਼ੀ ਸ਼ਰਮਾ ਨੇ ਜੱਜ ਦੀ ਭੂਮਿਕਾ ਨਿਭਾਈ। ਮੁਕਾਬਲਿਆਂ ਵਿਚ ਗ੍ਰੀਨ ਗਰੋਵ ਪਬਲਿਕ ਸਕੂਲ ਖੰਨਾ ਨੇ ਪਹਿਲਾ, ਜੈਨ ਪਬਲਿਕ ਸਕੂਲ ਨੇ ਦੂਜਾ, ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮੋਰਿੰਡਾ ਨੇ ਤੀਜਾ ਤੇ ਆਕਸਫੋਰਡ ਸੀਨੀਅਰ ਸੈਕੰਡਰੀ ਸਕੂਲ ਪਾਇਲ ਨੇ ਕੋਨਸੋਲੇਸ਼ਨ (ਚੌਥਾ) ਸਥਾਨ ਹਾਸਲ ਕੀਤਾ। ਆਏ ਹੋਏ ਮੁੱਖ ਮਹਿਮਾਨਾਂ ਅਤੇ ਜੱਜ ਸਾਹਿਬਾਨਾਂ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ।