ਗੀਤ ‘3600 ਸਿਆਪੇ’ ਨਾਲ ਛਾਈਆਂ ਦੋ ਭੈਣਾਂ
08:42 AM Jul 26, 2020 IST
ਪੱਤਰ ਪ੍ਰੇਰਕ
ਖਰੜ, 25 ਜੁਲਾਈ
Advertisement
ਖਰੜ ਦੀ ਜੰਮਪਲ ਦੋ ਭੈਣਾਂ ਸ਼ੈਵਨਿ ਰੇਖੀ ਅਤੇ ਮਨਲੀਨ ਰੇਖੀ ਪੰਜਾਬੀ ਸਭਿਆਚਾਰ ਅਤੇ ਕਲਾ ਦੇ ਵੱਖ-ਵੱਖ ਖੇਤਰਾਂ ’ਚ ਆਪਣਾ ਯੋਗਦਾਨ ਪਾ ਰਹੀਆਂ ਹਨ। ਪਿਛਲੇ ਸਮਿਆਂ ਵਿੱਚ ਜਿੱਥੇ ਸ਼ੈਵਨਿ ਰੇਖੀ ਨੇ ਸੁਰਜੀਤ ਖਾਨ ਦੇ ਗੀਤਾਂ ‘ਦਿਲ ਦੀ ਕਿਤਾਬ’ ਅਤੇ ‘ਸਜ਼ਾ’ ਦੇ ਵੀਡੀਓ ਫ਼ਿਲਮਾਂ ਵਿਚ ਲਾਜਵਾਬ ਅਦਾਕਾਰੀ ਪੇਸ਼ ਕੀਤੀ, ਉਥੇ ਰਾਣਾ ਰਣਬੀਰ ਵਲੋਂ ਨਿਰਦੇਸ਼ਿਤ ਫਿਲਮ ‘ਅਸੀਸ’ ਵਿਚ ਵੀ ਬੇਹਤਰੀਨ ਭੂਮਿਕਾ ਅਦਾ ਕੀਤੀ। ਇੰਨੀ ਦਨਿੀਂ ਸ਼ੈਵਨਿ ਨੇ ਆਪਣੀ ਹੋਮ ਪ੍ਰੋਡਕਸ਼ਨ ‘ਸ਼ੈਵਨਿ ਇੰਟਰਟੈਨਮੈਂਟ’ ਨਾਂ ਦੀ ਸੰਗੀਤਕ ਕੰਪਨੀ ਦਾ ਆਗਾਜ਼ ਕਰਦਿਆਂ ਆਪਣੀ ਭੈਣ ਮਨਲੀਨ ਰੇਖੀ ਦੀ ਆਵਾਜ਼ ਵਿਚ ਗੀਤ ‘3600 ਸਿਆਪੇ’ ਨੂੰ ਰਿਲੀਜ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਮਨਲੀਨ ਰੇਖੀ ਪਿਛਲੇ ਕੁਝ ਸਾਲਾਂ ਤੋਂ ਗਾਇਕੀ ਖੇਤਰ ’ਚ ਸਰਗਰਮ ਹੈ। ਇਸ ਗੀਤ ਨੂੰ ਸੇਰਾ ਰਾਣੀ ਵਾਲਾ ਨੇ ਲਿਖਿਆ ਹੈ। ਇਸ ਗੀਤ ਨੂੰ ਸੈਵਨਿ ਇੰਟਰਟੈਨਮੈਂਟ ਦੇ ਯੂ ਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ।
Advertisement
Advertisement