For the best experience, open
https://m.punjabitribuneonline.com
on your mobile browser.
Advertisement

ਮੋਗਾ ਵਿੱਚ ਪੁਲੀਸ ਮੁਕਾਬਲੇ ਦੌਰਾਨ ਦੋ ਸ਼ੂਟਰ ਕਾਬੂ

08:32 AM Aug 30, 2024 IST
ਮੋਗਾ ਵਿੱਚ ਪੁਲੀਸ ਮੁਕਾਬਲੇ ਦੌਰਾਨ ਦੋ ਸ਼ੂਟਰ ਕਾਬੂ
ਮੋਗਾ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਅਗਸਤ
ਸਥਾਨਕ ਸੀਆਈਏ ਸਟਾਫ਼ ਨੇ ਪੁਲੀਸ ਮੁਕਾਬਲੇ ਵਿਚ ਲੁਧਿਆਣਾ ਦੇ ਸਿੰਧੀ ਬੇਕਰਜ਼ ਦੇ ਮਾਲਕ ਅਤੇ ਇਥੋਂ ਦੇ ਕਾਰੋਬਾਰੀ ਉੱਤੇ ਗੋਲੀ ਚਲਾਉਣ ਵਾਲੇ ਦੋ ਸ਼ੂਟਰਾਂ ਨੂੰ ਕਾਬੂ ਕੀਤਾ ਹੈ। ਪੁਲੀਸ ਤੇ ਸ਼ੂਟਰਾਂ ਦਰਮਿਆਨ ਗੋਲੀਬਾਰੀ ’ਚ ਜ਼ਖ਼ਮੀ ਦੋਵੇਂ ਸ਼ੂਟਰਾਂ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਜਗਮੀਤ ਸਿੰਘ ਉਰਫ਼ ਮੀਤਾ ਅਤੇ ਵਿਕਾਸ ਕੁਮਾਰ ਉਰਫ਼ ਕਾਸਾ ਦੋਵੇਂ ਵਾਸੀ ਮੋਗਾ ਵਜੋਂ ਹੋਈ ਹੈ। ਇਸ ਮੌਕੇ ਐੱਸਪੀ (ਆਈ) ਬਾਲ ਕ੍ਰਿਸ਼ਨ ਸਿੰਗਲਾ, ਡੀਐੱਸਪੀ (ਆਈ) ਲਵਦੀਪ ਸਿੰਘ ਗਿੱਲ, ਡੀਐੱਸਪੀ ਸਿਟੀ ਰਾਵਿੰਦਰ ਸਿੰਘ ਅਤੇ ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਬਾਦਲ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ਼ ਵਿਖੇ ਤਾਇਨਾਤ ਏਐੱਸਆਈ ਸੁਖਵਿੰਦਰ ਸਿੰਘ ਸੁੱਖਾ ਦੀ ਅਗਵਾਈ ਹੇਠ ਪੁਲੀਸ ਪਾਰਟੀ ਗਸ਼ਤ ਕਰ ਰਹੀ ਸੀ। ਉਨ੍ਹਾਂ ਨੇ ਸ਼ੱਕ ਦੇ ਆਧਾਰ ’ਤੇ ਨਕਾਬਪੋਸ਼ ਐਕਟਿਵਾ ਸਕੂਟਰੀ ਸਵਾਰ ਦੋਵਾਂ ਨੂੰ ਰੋਕਿਆ ਜਿਨ੍ਹਾਂ ਪੁਲੀਸ ਉੱਤੇ ਗੋਲੀ ਚਲਾ ਦਿੱਤੀ ਅਤੇ ਫ਼ਰਾਰ ਹੋਣ ਕੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਸਕੂਟਰੀ ਸਲਿੱਪ ਹੋ ਗਈ। ਇਸ ਦੌਰਾਨ ਪੁਲੀਸ ਨੇ ਵੀ ਬਚਾਅ ਲਈ ਗੋਲੀਆਂ ਚਲਾਈਆਂ। ਇਸ ਦੌਰਾਨ ਜਗਮੀਤ ਸਿੰਘ ਉਰਫ਼ ਮੀਤਾ ਦੀ ਲੱਤ ਤੇ ਗੋਡੇ ਹੇਠਾਂ ਗੋਲੀ ਲੱਗੀ ਜਦੋਂ ਕਿ ਵਿਕਾਸ ਕੁਮਾਰ ਉਰਫ਼ ਕਾਸਾ ਸਕੂਟਰੀ ਤੋਂ ਡਿੱਗਣ ਨਾਲ ਜ਼ਖ਼ਮੀ ਹੋ ਗਿਆ। ਮੀਤਾ ਪਾਸੋਂ ਇੱਕ ਪਿਸਟਲ ਦੇਸੀ 32 ਬੋਰ ਸਮੇਤ ਮੈਗਜ਼ੀਨ ਬਰਾਮਦ ਹੋਇਆ। ਉਨ੍ਹਾਂ ਪੁੱਛ ਪੜਤਾਲ ਵਿਚ ਦੱਸਿਆ ਕਿ ਉਨ੍ਹਾਂ 28 ਅਗਸਤ ਨੂੰ ਸਿੰਧੀ ਬੇਕਰਜ਼, ਲੁਧਿਆਣਾ ਦੇ ਮਾਲਕ ਅਤੇ 26 ਅਗਸਤ ਨੂੰ ਸਥਾਨਕ ਕਾਰੋਬਾਰੀ ਉੱਤੇ ਗੋਲੀਬਾਰੀ ਕੀਤੀ ਸੀ। ਉਹ ਦੋਵੇਂ ਗੋਪੀ ਲਾਹੌਰੀਆ ਗੈਂਗ ਦੇ ਮੈਂਬਰ ਹਨ। ਉਨ੍ਹਾਂ ਕੋਲੋਂ ਦੋ ਪਿਸਤੌਲਾਂ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ।

Advertisement

ਪੁਲੀਸ ਮੁਕਾਬਲੇ ਵਿੱਚ ਦੋ ਗੈਂਗਸਟਰ ਜ਼ਖ਼ਮੀ

ਡੇਰਾ ਬਾਬਾ ਨਾਨਕ (ਡਾ. ਰਾਜਿੰਦਰ ਸਿੰਘ):

Advertisement

ਸਰਹੱਦੀ ਪਿੰਡ ਰੱਤੜ ਛੱਤਰ ਵਿਚ ਅੱਜ ਪੁਲੀਸ ਅਤੇ ਦੋ ਗੈਂਗਸਟਰਾਂ ਦਰਮਿਆਨ ਗੋਲੀਆਂ ਚੱਲੀਆਂ। ਇਸ ਦੌਰਾਨ ਦੋ ਗੈਂਗਸਟਰ ਜ਼ਖਮੀ ਹੋ ਗਏ। ਐੱਸਐੱਸਪੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਬੀਤੀ 21 ਅਗਸਤ ਨੂੰ ਡੇਰਾ ਬਾਬਾ ਨਾਨਕ ਦੇ ਪਿੰਡ ਧਰਮਕੋਟ ਵਿਚ ਇੱਕ ਹਾਰਡਵੇਅਰ ਸਟੋਰ ’ਤੇ ਅਣਪਛਾਤੇ ਨੌਜਵਾਨਾਂ ਵਲੋਂ ਗੋਲੀ ਚਲਾਈ ਗਈ ਸੀ ਅਤੇ ਉਸ ਕੋਲੋਂ ਲੱਖਾਂ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਜਿਸ ਸਬੰਧ ਵਿਚ ਪੁਲੀਸ ਵਲੋਂ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਚਾਰਾਂ ਵਿੱਚੋਂ ਦੋ ਨੂੰ ਪੁਲੀਸ ਪਾਰਟੀ ਅੱਜ ਰੱਤੜ ਛੱਤਰ ਨੇੜੇ ਲੁਕਾ ਕੇ ਰੱਖੇ ਹਥਿਆਰਾਂ ਦੀ ਸ਼ਨਾਖਤ ਲਈ ਲੈ ਕੇ ਆਈ ਸੀ। ਇਸ ਦੌਰਾਨ ਜਿਵੇਂ ਹੀ ਦੋਵਾਂ ਨੂੰ ਆਪਣੇ ਰੱਖੇ ਹੋਏ ਹਥਿਆਰ ਮਿਲੇ ਤਾਂ ਉਨ੍ਹਾਂ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੇ ਜਵਾਬ ਵਿਚ ਪੁਲੀਸ ਨੇ ਕਾਰਵਾਈ ਕੀਤੀ ਤੇ ਗੋਲੀ ਚਲਾਈ ਜਿਸ ਵਿਚ ਦੋਵੇਂ ਜ਼ਖਮੀ ਹੋ ਗਏ।

Advertisement
Author Image

joginder kumar

View all posts

Advertisement