For the best experience, open
https://m.punjabitribuneonline.com
on your mobile browser.
Advertisement

ਦੋ ਨੌਕਰ ਘਰੋਂ 8.60 ਲੱਖ ਚੋਰੀ ਕਰ ਕੇ ਫ਼ਰਾਰ

06:56 AM Aug 27, 2024 IST
ਦੋ ਨੌਕਰ ਘਰੋਂ 8 60 ਲੱਖ ਚੋਰੀ ਕਰ ਕੇ ਫ਼ਰਾਰ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 26 ਅਗਸਤ
ਘਰ ਵਿੱਚ ਬਿਰਧ ਮਾਂ-ਬਾਪ ਦੀ ਦੇਖਭਾਲ ਲਈ ਰੱਖੇ ਦੋ ਨੌਕਰ ਘਰ ਵਿੱਚੋਂ 8 ਲੱਖ 60 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਦੀ ਪਹਿਚਾਣ ਸਚਿਨ ਕੁਮਾਰ ਅਤੇ ਜਸਵੀਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਖੰਨਾ ਵਜੋਂ ਹੋਈ ਹੈ ਜੋ ਆਪਸ ਵਿੱਚ ਭਰਾ ਹਨ। ਸ਼ਿਕਾਇਤਕਰਤਾ ਵਨੀਤ ਸ਼ਾਹੀ ਵਾਸੀ ਪ੍ਰਤਾਪ ਕਲੋਨੀ ਖੰਨਾ ਨੇ ਦੱਸਿਆ ਕਿ ਉਹ ਆਪਣੇ ਕਾਰੋਬਾਰ ਕਾਰਨ ਘਰੋਂ ਬਾਹਰ ਰਹਿੰਦਾ ਹੈ ਜਿਸ ਕਾਰਨ ਉਸਨੇ ਆਪਣੇ ਮਾਤਾ ਪਿਤਾ ਦੀ ਸੰਭਾਲ ਲਈ ਘਰ ਵਿੱਚ ਦੋ ਸਕੇ ਭਰਾ ਨੌਕਰ ਰੱਖੇ ਹੋਏ ਸਨ। ਉਸ ਨੇ ਆਪਣੀ ਅਲਮਾਰੀ ਲਈ ਮਾਤਾ ਪਿਤਾ ਦੀ ਦਵਾਈ ਲਈ 8 ਲੱਖ 60 ਹਜ਼ਾਰ ਰੁਪਏ ਰੱਖੇ ਹੋਏ ਸਨ। ਅੱਜ ਸਵੇਰੇ ਜਦੋਂ ਉਸ ਨੇ ਅਲਮਾਰੀ ਖੋਲ੍ਹੀ ਤਾਂ ਉਸ ਵਿੱਚੋਂ ਪੈਸਿਆਂ ਵਾਲਾ ਬੈਗ ਗਾਇਬ ਸੀ। ਉਸ ਨੇ ਦੱਸਿਆ ਕਿ ਉਕਤ ਨੌਕਰਾਂ ਤੋਂ ਇਲਾਵਾ ਹੋਰ ਕੋਈ ਵਿਅਕਤੀ ਘਰ ਵਿੱਚ ਨਹੀਂ ਆਇਆ ਅਤੇ ਅੱਜ ਦੋਵੇਂ ਘਰ ਵੀ ਨਹੀਂ ਪੁੱਜੇ। ਪੁਲੀਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

Advertisement

Advertisement
Advertisement
Author Image

Advertisement