ਸੈਫ਼ ਦੇ ਦੋ ਮੁਲਾਜ਼ਮਾਂ ਨੇ ਬੰਗਲਾਦੇਸ਼ੀ ਹਮਲਾਵਰ ਦੀ ਪਛਾਣ ਕੀਤੀ
06:29 AM Feb 07, 2025 IST
ਮੁੰਬਈ, 6 ਫਰਵਰੀ
ਸੈਫ ਅਲੀ ਖਾਨ ਦੇ ਫਲੈਟ ’ਤੇ ਕੰਮ ਕਰਨ ਵਾਲੇ ਦੋ ਕਰਮਚਾਰੀਆਂ ਨੇ ਗ੍ਰਿਫਤਾਰ ਕੀਤੇ ਗਏ ਬੰਗਲਾਦੇਸ਼ੀ ਨੌਜਵਾਨ ਸ਼ਰੀਫੁਲ ਫ਼ਕੀਰ ਦੀ ਪੁਸ਼ਟੀ ਉਸ ਹਮਲਾਵਰ ਵਜੋਂ ਕੀਤੀ ਹੈ, ਜਿਸ ਨੇ ਪਿਛਲੇ ਮਹੀਨੇ ਲੁੱਟ ਦੇ ਇਰਾਦੇ ਨਾਲ ਅਦਾਕਾਰ ਦੇ ਘਰ ਵਿੱਚ ਦਾਖਲ ਹੋਣ ਮਗਰੋਂ ਉਸ ’ਤੇ ਕਈ ਵਾਰ ਚਾਕੂ ਨਾਲ ਵਾਰ ਕੀਤੇ ਸਨ। ਸੀਨੀਅਰ ਪੁਲੀਸ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਸ਼ਰੀਫੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹਿਲਾ ਅਮੀਨ ਫਕੀਰ (30) ਉਰਫ ਵਿਜੈ ਦਾਸ ਨੂੰ ਪਿਛਲੇ ਮਹੀਨੇ ਸੈਫ ’ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਇਸ ਵੇਲੇ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਹੈ। ਅਧਿਕਾਰੀ ਅਨੁਸਾਰ ਮੁੰਬਈ ਪੁਲੀਸ ਨੇ ਸੈਫ ’ਤੇ ਹਮਲੇ ਨਾਲ ਸਬੰਧਤ ਮਾਮਲੇ ਵਿੱਚ ਬੁੱਧਵਾਰ ਨੂੰ ਇੱਥੇ ਆਰਥਰ ਰੋਡ ਜੇਲ੍ਹ ਵਿੱਚ ਇੱਕ ਪਛਾਣ ਪਰੇਡ (ਆਈਪੀ) ਕੀਤੀ। -ਪੀਟੀਆਈ
Advertisement
Advertisement