For the best experience, open
https://m.punjabitribuneonline.com
on your mobile browser.
Advertisement

ਦੋ ਲੁਟੇਰੇ ਪੁਲੀਸ ਹਵਾਲੇ ਕੀਤੇ

07:18 AM Jun 23, 2024 IST
ਦੋ ਲੁਟੇਰੇ ਪੁਲੀਸ ਹਵਾਲੇ ਕੀਤੇ
Advertisement

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਡਿਵੀਜ਼ਨ ਨੰਬਰ 3 ਦੇ ਇਲਾਕੇ ਨੇੜੇ ਪੈਟਰੋਲ ਪੰਪ, ਕਸ਼ਮੀਰ ਨਗਰ ਚੌਕ ਵਿੱਚ ਲੋਕਾਂ ਨੇ ਦੋ ਲੁਟੇਰਿਆਂ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕੀਤਾ ਹੈ। ਇਸ ਸਬੰਧੀ ਸਨਜੀਤ ਚੌਧਰੀ ਵਾਸੀ ਪਿੰਡ ਨੀਚੀ ਮੰਗਲੀ ਚੰਡੀਗੜ੍ਹ ਰੋਡ ਨੇ ਦੱਸਿਆ ਕਿ ਉਹ ਢੰਡਾਰੀ ਸਟੇਸ਼ਨ ’ਤੇ ਆਪਣੇ ਪਿੰਡ ਜਾਣ ਲਈ ਰੇਲਗੱਡੀ ਦੀ ਉਡੀਕ ਕਰ ਰਿਹਾ ਸੀ ਕਿ ਇੱਕ ਅਣਪਛਾਤਾ ਵਿਅਕਤੀ ਉਸਨੂੰ ਭਰੋਸੇ ਵਿੱਚ ਲੈ ਕੇ ਦੂਸਰੀ ਟਰੇਨ ਵਿੱਚ ਇਕੱਠੇ ਪਿੰਡ ਜਾਣ ਲਈ ਆਪਣੇ ਨਾਲ ਆਟੋ ਰਿਕਸ਼ਾ ਵਿੱਚ ਤਾਜਪੁਰ ਕੱਟ ਨੇੜੇ ਗੰਦੇ ਨਾਲੇ ਪਾਸ ਲੈ ਆਇਆ, ਜਿੱਥੇ ਉਸਦਾ ਇੱਕ ਹੋਰ ਸਾਥੀ ਵੀ ਸੀ। ਉਨ੍ਹਾਂ ਜ਼ਬਰਦਸਤੀ ਉਸ ਕੋਲੋਂ 2 ਹਜ਼ਾਰ ਰੁਪਏ ਖੋਹ ਲਏ ਤੇ ਭੱਜਣ ਲੱਗੇ ਪਰ ਰੌਲਾ ਪਾਉਣ ’ਤੇ ਲੋਕਾਂ ਦੀ ਮਦਦ ਨਾਲ ਸੁਨੀਲ ਮਹਾਤੋ ਅਤੇ ਪੰਕਜ ਕੁਮਾਰ ਨੂੰ ਕਾਬੂ ਕਰਕੇ ਪੁਲੀਸ ਪਾਰਟੀ ਦੇ ਹਵਾਲੇ ਕੀਤਾ।‌ ਤਫਤੀਸ਼ ਦੌਰਾਨ ਮੁਲਜ਼ਮਾਂ ਕੋਲੋਂ 2 ਹਜ਼ਾਰ ਰੁਪਏ ਬਰਾਮਦ ਕੀਤੇ ਹਨ।

Advertisement

Advertisement
Advertisement
Author Image

Advertisement