For the best experience, open
https://m.punjabitribuneonline.com
on your mobile browser.
Advertisement

ਦਾਊਦ ਇਬਰਾਹਿਮ ਦੇ ਪਰਿਵਾਰਕ ਮੈਂਬਰਾਂ ਦੀਆਂ ਦੋ ਜਾਇਦਾਦਾਂ ਨਿਲਾਮ

06:37 AM Jan 06, 2024 IST
ਦਾਊਦ ਇਬਰਾਹਿਮ ਦੇ ਪਰਿਵਾਰਕ ਮੈਂਬਰਾਂ ਦੀਆਂ ਦੋ ਜਾਇਦਾਦਾਂ ਨਿਲਾਮ
Advertisement

ਮੁੰਬਈ, 5 ਜਨਵਰੀ
ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਦੇ ਪਰਿਵਾਰ ਦੇ ਮੈਂਬਰਾਂ ਦੀਆਂ ਦੋ ਜਾਇਦਾਦਾਂ ਅੱਜ ਇੱਥੇ ਨਿਲਾਮੀ ਰਾਹੀਂ ਵੇਚੀਆਂ ਗਈਆਂ। ਇੱਕ ਅਧਿਕਾਰੀ ਨੇ ਦੱਸਿਆ ਕਿ ਨਿਲਾਮੀ ਸਮੱਗਲਰਾਂ ਅਤੇ ਵਿਦੇਸ਼ੀ ਮੁਦਰਾ ਹੇਰਾ-ਫੇਰੀ (ਜਾਇਦਾਦ ਜ਼ਬਤ) ਐਕਟ ਤਹਿਤ ਸਮਰੱਥ ਅਥਾਰਟੀ ਦੁਆਰਾ ਕਰਵਾਈ ਗਈ ਸੀ। ਮਹਾਰਾਸ਼ਟਰ ਦੇ ਤੱਟੀ ਰਤਨਾਗਿਰੀ ਜ਼ਿਲ੍ਹੇ ਦੀ ਖੇੜ ਤਹਿਸੀਲ ਦੇ ਮੁੰਬਕੇ ਪਿੰਡ ਸਥਿਤ ਕੁੱਲ ਚਾਰ ਜਾਇਦਾਦਾਂ ਨਿਲਾਮੀ ਲਈ ਮੌਜੂਦ ਸੀ ਪਰ ਇਸ ਵਿੱਚੋਂ ਦੋ ਜਾਇਦਾਦਾਂ ਲਈ ਕੋਈ ਬੋਲੀ ਨਹੀਂ ਲੱਗੀ। ਹੋਰ ਦੋ ਜਾਇਦਾਦਾਂ ਲਈ ਕ੍ਰਮਵਾਰ ਚਾਰ ਅਤੇ ਤਿੰਨ ਜਣਿਆਂ ਨੇ ਬੋਲੀ ਲਗਾਈ ਅਤੇ ਇੱਕ ਹੀ ਵਿਅਕਤੀ ਨੇ ਉਨ੍ਹਾਂ ਦੋਵਾਂ ਲਈ ਸਫ਼ਲ ਬੋਲੀ ਲਾਈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×