ਚੰਦ ਤਾਰਿਆਂ ਵਾਲਾ ਤਿਰੰਗਾ ਲਹਿਰਾਉਣ ਦੇ ਦੋਸ਼ਾਂ ਹੇਠ ’ਚ ਦੋ ਪੁਲੀਸ ਹਿਰਾਸਤ ’ਚ
04:24 PM Sep 16, 2024 IST
ਸਾਰਨ, 16 ਸਿਤੰਬਰ
Advertisement
ਬਿਹਾਰ ਦੇ ਸਾਰਨ ਜ਼ਿਲ੍ਹੇ ਵਿਚ ਪੁਲੀਸ ਨੇ ਇਦ ਮਿਲਾਦ-ਉਨ-ਨਬੀ ਦੇ ਜਲੂਸ ਦੌਰਾਨ ਅਸ਼ੋਕ ਚੱਕਰ ਦੀ ਥਾਂ ’ਤੇ ਚੰਦ ਅਤੇ ਤਾਰੇ ਲੱਗਿਆ ਤਿਰੰਗਾ ਝੰਡਾ ਫਹਿਰਾਉਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਸਾਰਨ ਪੁਲੀਸ ਨੇ ਇਕ ਬਿਆਨ ਵਿਚ ਦੱਸਿਆ ਕਿ ਸੋਸ਼ਲ ਮੀਡੀਆ ਰਾਹੀ ਪ੍ਰਾਪਤ ਹੋਏ ਇਕ ਵੀਡੀਓ ਵਿਚ ਤਿਰੰਗੇ ਵਿਚ ਅਸ਼ੋਕ ਚੱਕਰ ਦੀ ਥਾਂ ਚੰਦ ਅਤੇ ਤਾਰੇ ਲੱਗਿਆ ਝੰਡਾ ਫਹਿਰਾਇਆ ਜਾ ਰਿਹਾ ਸੀ ਜੋ ਕਿ ਭਾਰਤੀ ਝੰਡਾ ਸਹਿੰਤਾ 2002 ਸਮੇਤ ਕਈ ਕਾਨੂੰਨਾਂ ਦੀ ਉਲੰਘਣਾ ਹੈ।
ਸਾਰਨ ਪੁਲੀਸ ਦੇ ਐੱਸਪੀ ਕੁਮਾਰ ਆਸ਼ੀਸ਼ ਨੇ ਦੱਸਿਆ ਕਿ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਪਿਕਅੱਪ ਵਾਹਨ ਸਮੇਤ ਝੰਡੇ ਨੂੰ ਜ਼ਬਤ ਕੀਤਾ ਗਿਆ ਹੈ ਅਤੇ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਝੰਡਾ ਬਣਾਉਣ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ। -ਪੀਟੀਆਈ
Advertisement
Advertisement