For the best experience, open
https://m.punjabitribuneonline.com
on your mobile browser.
Advertisement

ਸ਼ਬਦ ਵਿਚਾਰ ਮੰਚ ਵੱਲੋਂ ਦੋ ਕਾਵਿ-ਪੁਸਤਕਾਂ ਰਿਲੀਜ਼

09:18 AM Dec 12, 2023 IST
ਸ਼ਬਦ ਵਿਚਾਰ ਮੰਚ ਵੱਲੋਂ ਦੋ ਕਾਵਿ ਪੁਸਤਕਾਂ ਰਿਲੀਜ਼
ਸਮਾਗਮ ਦੌਰਾਨ ਪੁਸਤਕਾਂ ਰਿਲੀਜ਼ ਕਰਦੇ ਹੋਏ ਵਿਦਵਾਨ
Advertisement

ਪੱਤਰ ਪ੍ਰੇਰਕ
ਚੰਡੀਗੜ੍ਹ, 11 ਦਸੰਬਰ
ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦੇ ‘ਸ਼ਬਦ ਵਿਚਾਰ ਮੰਚ’ ਵੱਲੋਂ ਦੋ ਪ੍ਰਵਾਸੀ ਕਵੀਆਂ ਸੁਰਿੰਦਰ ਸਿੰਘ ਸੀਰਤ ਅਤੇ ਬੀਬੀ ਸੁਰਜੀਤ ਕੌਰ ਸੈਕਰੋਮੈਂਟ ਦੀਆਂ ਦੋ ਕਾਵਿ-ਪੁਸਤਕਾਂ ‘ਜੰਗ ਜਾਰੀ ਹੈ’ ਅਤੇ ‘ਰੂਹਾਨੀ ਰਮਜ਼ਾਂ’ ਦਾ ਲੋਕ ਅਰਪਣ ਸਮਾਗਮ ਸਾਦੇ ਢੰਗ ਨਾਲ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਸਮਕਾਲ ਵਿਚ ਧਰਮ ਦੀ ਸਮਝ ਵਿਗਿਆਨ, ਸੈਕੂਲਰਿਜ਼ਮ ਅਤੇ ਮਾਨਵਵਾਦ ਵਰਗੇ ਦਬਾਅ ਹੇਠ ਕਾਰਜ ਕਰ ਰਹੀ ਹੈ। ਸਿੱਟੇ ਵਜੋਂ ਧਰਮ ਦੇ ਕੇਂਦਰੀ ਭਾਵ ਖੰਡਿਤ ਰੂਪ ਨਾਲ ਪ੍ਰਗਟ ਹੋ ਰਹੇ ਹਨ ਅਤੇ ਬੀਬੀ ਸੁਰਜੀਤ ਕੌਰ ਦੀ ਕਵਿਤਾ ਇਸ ਖੱਪੇ ਨੂੰ ਪੂਰਨ ਦੀ ਕੋਸ਼ਿਸ਼ ਕਰਦੀ ਹੈ। ਇਸੇ ਤਰ੍ਹਾਂ ਸੁਰਿੰਦਰ ਸਿੰਘ ਸੀਰਤ ਦੀ ਕਿਤਾਬ ‘ਜੰਗ ਜ਼ਾਰੀ ਹੈ’ ਬਾਬਤ ਵਿਚਾਰ ਪੇਸ਼ ਕਰਦਿਆਂ ਪ੍ਰਿੰ. ਇਕਬਾਲ ਸਿੰਘ ਨੇ ਕਿਹਾ ਕਿ ਇਹ ਸਮਾਜਿਕ ਅਤੇ ਰਾਜਨੀਤਿਕ ਸੰਕਟਾਂ ਨੂੰ ਪਰਨਾਈ ਕਵਿਤਾ ਹੈ ਜੋ ਸੱਚ ਬੋਲਣ ਤੋਂ ਕਿਸੇ ਵੀ ਤਰ੍ਹਾਂ ਦਾ ਸੰਕੋਚ ਨਹੀਂ ਕਰਦੀ।
ਦੋਨੋਂ ਕਵੀਆਂ ਨੇ ਆਪਣੀਆਂ ਚੁਨਿੰਦਾ ਕਵਿਤਾਵਾਂ ਵੀ ਸੁਣਾਈਆਂ। ਮੁੱਖ ਮਹਿਮਾਨ ਵਜੋਂ ਕੈਨੇਡਾ ਤੋਂ ਪਹੁੰਚੇ ਅਜਾਇਬ ਸਿੰਘ ਚੱਠਾ ਨੇ ਸਾਹਿਤ ਸਭਾਵਾਂ ਦੇ ਪ੍ਰਬੰਧਕ ਵਜੋਂ ਪੇਸ਼ ਆਉਂਦੀਆਂ ਸਮੱਸਿਆਵਾਂ ’ਤੇ ਚਾਨਣਾ ਪਾਇਆ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋਫੈਸਰ ਗੁਰਪਾਲ ਸਿੰਘ ਸੰਧੂ ਦੁਆਰਾ ਨਿਭਾਈ ਗਈ।

Advertisement

Advertisement
Author Image

Advertisement
Advertisement
×