For the best experience, open
https://m.punjabitribuneonline.com
on your mobile browser.
Advertisement

ਦੋ ਪਿਕਅੱਪ ਗੱਡੀਆਂ ਪਲਟੀਆਂ, ਚਚੇਰੇ ਭਰਾ ਜ਼ਖ਼ਮੀ

07:44 AM Jun 06, 2024 IST
ਦੋ ਪਿਕਅੱਪ ਗੱਡੀਆਂ ਪਲਟੀਆਂ  ਚਚੇਰੇ ਭਰਾ ਜ਼ਖ਼ਮੀ
Advertisement

ਪੱਤਰ ਪ੍ਰੇਰਕ
ਰਤੀਆ, 5 ਜੂਨ
ਪਿੰਡ ਰੱਤਾਖੇੜਾ ਕੋਲ ਫਲਾਂ ਨਾਲ ਲੱਦੀਆਂ ਦੋ ਪਿਕਅੱਪ ਗੱਡੀਆਂ ਓਵਰਟੇਕ ਕਰਦੇ ਹੋਏ ਪਲਟਣ ਕਾਰਨ ਇੱਕ ਗੱਡੀ ’ਚ ਸਵਾਰ ਦੋ ਚਚੇਰੇ ਭਰਾ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਸੁਨੀਲ ਕੁਮਾਰ ਅਤੇ ਅਨਿਲ ਕੁਮਾਰ ਵਜੋਂ ਹੋਈ। ਰਤੀਆ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਅਨਿਲ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਉਹ ਆਪਣੇ ਚਚੇਰੇ ਭਰਾ ਸੁਨੀਲ ਨਾਲ ਨਰਵਾਣਾ ਤੋਂ ਪਿਕਅੱਪ ਗੱਡੀ ਵਿਚ ਫਲ ਲੈ ਕੇ ਸਿਰਸਾ ਮੰਡੀ ਜਾ ਜਾ ਰਿਹਾ ਸੀ ਤਾਂ ਉਨ੍ਹਾਂ ਨੂੰ ਇਕ ਹੋਰ ਪਿਕਅੱਪ ਗੱਡੀ ਨੇ ਓਵਰਟੇਕ ਕੀਤਾ। ਇਸ ਦੌਰਾਨ ਦੋਵੇਂ ਗੱਡੀਆਂ ਪਲਟ ਗਈਆਂ ਅਤੇ ਫਲ ਸੜਕ ’ਤੇ ਖਿੱਲਰ ਗਏ। ਉਨ੍ਹਾਂ ਦੱਸਿਆ ਕਿ ਹਾਦਸੇ ’ਚ ਉਸ ਦਾ ਚਚੇਰੇ ਭਰਾ ਸੁਨੀਲ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ, ਜਦੋਂ ਕਿ ਉਸ ਨੂੰ ਅਤੇ ਦੂਸਰੇ ਗੱਡੀ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
Author Image

joginder kumar

View all posts

Advertisement