For the best experience, open
https://m.punjabitribuneonline.com
on your mobile browser.
Advertisement

ਦੋ ਵਿਅਕਤੀ ਹੱਥਗੋਲੇ ਤੇ ਰਿਵਾਲਵਰ ਸਮੇਤ ਕਾਬੂ

10:39 AM Apr 03, 2024 IST
ਦੋ ਵਿਅਕਤੀ ਹੱਥਗੋਲੇ ਤੇ ਰਿਵਾਲਵਰ ਸਮੇਤ ਕਾਬੂ
ਸੀਆਈਏ ਸਟਾਫ ਮਾਹੋਰਾਣਾ ਤੇ ਕਾਊਂਟਰ ਇੰਟੈਲੀਜੈਂਸ ਸੰਗਰੂਰ ਦੀ ਹਿਰਾਸਤ ਵਿੱਚ ਨੌਜਵਾਨ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 2 ਅਪਰੈਲ
ਸੀ.ਆਈ.ਏ. ਸਟਾਫ ਮਾਹੋਰਾਣਾ ਅਤੇ ਕਾਊਂਟਰ ਇੰਟੈਲੀਜੈਂਸ ਸੰਗਰੂਰ ਨੇ ਸਾਂਝੇ ਅਪਰੇਸ਼ਨ ਦੌਰਾਨ ਦੋ ਨੌਜਵਾਨਾਂ ਨੂੰ ਹੱਥਗੋਲੇ ਅਤੇ ਰਿਵਾਲਵਰ ਸਮੇਤ ਕਾਬੂ ਕੀਤਾ ਹੈ।
ਜ਼ਿਲ੍ਹਾ ਪੁਲੀਸ ਮੁਖੀ ਡਾ. ਸਿਮਰਤ ਕੌਰ ਨੇ ਦੱਸਿਆ ਕਿ ਮੁਖ਼ਬਰ ਦੀ ਇਤਲਾਹ ’ਤੇ ਇੰਸਪੈਕਟਰ ਹਰਜਿੰਦਰ ਸਿੰਘ (ਇੰਚਾਰਜ, ਸੀ.ਆਈ.ਏ. ਸਟਾਫ, ਮਾਹੋਰਾਣਾ) ਦੀ ਟੀਮ ਅਤੇ ਕਾਊਂਟਰ ਇੰਟੈਲੀਜੈਂਸ ਸੰਗਰੂਰ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਹਰਨਾਮ ਸਿੰਘ ਵਾਸੀ ਰੁੜਕੀ ਕਲਾਂ ਥਾਣਾ ਅਹਿਮਦਗੜ੍ਹ ਅਤੇ ਅੰਮ੍ਰਿਤਪਾਲ ਸਿੰਘ ਉਰਫ਼ ਰਵੀ ਵਾਸੀ ਪਿੰਡ ਮੰਨਵੀ ਥਾਣਾ ਅਮਰਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਜੋ ਹਰਨਾਮ ਸਿੰਘ ਦੀ ਮੋਟਰ ’ਤੇ ਫਾਰਚੂਨਰ ਗੱਡੀ (ਪੀ.ਬੀ.03 ਬੀ.ਬੀ.6069) ਵਿੱਚ ਬੈਠੇ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਿਉਂਤ ਬਣਾ ਰਹੇ ਹਨ। ਦੋਵਾਂ ਵਿਅਕਤੀਆਂ ਨੂੰ ਪਿੰਡ ਰੁੜਕੀ ਕਲਾਂ ਤੋਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰਨਾਮ ਸਿੰਘ ਤੋਂ ਹੱਥ ਗੋਲਾ ਐੱਚ.ਈ. 36 ਅਤੇ ਅੰਮ੍ਰਿਤਪਾਲ ਸਿੰਘ ਉਰਫ਼ ਰਵੀ ਤੋਂ ਰਿਵਾਲਵਰ 32 ਬੋਰ ਅਤੇ ਫ਼ਾਰਚੂਨਰ ਗੱਡੀ ਬਰਾਮਦ ਕਰਵਾ ਕੇ ਦੋਹਾਂ ਜਣਿਆਂ ਖ਼ਿਲਾਫ਼ ਥਾਣਾ ਸਦਰ ਅਹਿਮਦਗੜ੍ਹ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ਨੂੰ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।

Advertisement

Advertisement
Author Image

sukhwinder singh

View all posts

Advertisement
Advertisement
×