For the best experience, open
https://m.punjabitribuneonline.com
on your mobile browser.
Advertisement

ਦੋ ਵਿਅਕਤੀ ਅੱਧਾ ਕਿਲੋ ਹੈਰੋਇਨ ਤੇ ਮੋਟਰਸਾਈਕਲ ਸਮੇਤ ਕਾਬੂ

06:39 AM Jul 19, 2024 IST
ਦੋ ਵਿਅਕਤੀ ਅੱਧਾ ਕਿਲੋ ਹੈਰੋਇਨ ਤੇ ਮੋਟਰਸਾਈਕਲ ਸਮੇਤ ਕਾਬੂ
Advertisement

ਪੱਤਰ ਪ੍ਰੇਰਕ
ਅਟਾਰੀ, 18 ਜੁਲਾਈ
ਡੀਐੱਸਪੀ ਅਟਾਰੀ ਸੁਖਜਿੰਦਰ ਥਾਪਰ ਦੀ ਅਗਵਾਈ ਹੇਠ ਲੋਪੋਕੇ ਦੀ ਪੁਲੀਸ ਵੱਲੋਂ ਹੈਰੋਇਨ ਤੇ ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਥਾਣਾ ਲੋਪੋਕੇ ਦੇ ਮੁਖੀ ਬਲਕਾਰ ਸਿੰਘ ਨੇ ਕਿਹਾ ਕਿ ਪੁਲੀਸ ਗਸ਼ਤ ਦੌਰਾਨ ਅੱਡਾ ਲੋਪੋਕੇ ਤੋਂ ਪਿੰਡ ਮੰਝ ਨੂੰ ਜਾ ਰਹੀ ਸੀ, ਜਿਸ ਦੌਰਾਨ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਪੁਲੀਸ ਪਾਰਟੀ ਨੂੰ ਦੇਖ ਕੇ ਇਕਦਮ ਪਿੱਛੇ ਮੁੜਨ ਲੱਗੇ। ਲੋਪੋਕੇ ਸਟੇਡੀਅਮ ਦੇ ਪਾਸੇ ਪਾਣੀ ਵਾਲੀ ਟੈਂਕੀ ਦੇ ਕਮਰੇ ਵਿੱਚ ਵੜ ਗਏ। ਕਮਰੇ ਵਿੱਚ ਪੀਲੇ ਰੰਗ ਦਾ ਪੈਕੇਟ ਸੁੱਟ ਦਿੱਤਾ, ਜਿਸ ਵਿੱਚੋਂ ਅੱਧਾ ਕਿਲੋ ਹੈਰੋਇਨ ਬਰਾਮਦ ਹੋਈ। ਪੁਲੀਸ ਨੇ ਸਰਬਜੀਤ ਸਿੰਘ ਪਿੰਡ ਕੱਕੜ ਅਤੇ ਰਾਣਾ ਰਣਜੀਤ ਸਿੰਘ ਪਿੰਡ ਸ਼ਾਹਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisement

Advertisement
Advertisement
Author Image

sukhwinder singh

View all posts

Advertisement