ਘਰ ’ਚ ਦਾਖ਼ਲ ਹੋ ਕੇ ਦੋ ਜਣਿਆਂ ਦੀ ਕੁੱਟਮਾਰ, ਇਕ ਮੌਤ
06:23 AM Jan 03, 2025 IST
Advertisement
ਦੇਵੀਗੜ੍ਹ: ਪਿੰਡ ਅਹਿਰੂ ਕਲਾਂ ਵਿੱਚ ਦੋ ਧੜਿਆਂ ’ਚ ਝਗੜੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਇੱਕ ਜ਼ੇਰੇ ਇਲਾਜ ਹੈ। ਪੁਲੀਸ ਅਨੁਸਾਰ ਪਿੰਡ ਅਹਿਰੂ ਕਲਾਂ ਦੇ ਬਲਵਿੰਦਰ ਸਿੰਘ ਪੁੱਤਰ ਜਗਦੀਸ਼ ਚੰਦ ਨੇ ਜਾਗਰ ਰਾਮ ਤੇ ਮਨਦੀਪ ਸਿੰਘ ਵਾਸੀਆਨ ਅਹਿਰੂ ਕਲਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਚਾਚੇ ਦੀ ਜਾਗਰ ਰਾਮ ਨਾਲ ਕਿਸੇ ਗੱਲ ਨੂੰ ਲੈ ਕੇ ਰੰਜਿਸ਼ ਚੱਲਦੀ ਆ ਰਹੀ ਸੀ। 30 ਦਸੰਬਰ ਨੂੰ ਉਹ ਆਪਣੇ ਭਰਾ ਜੈ ਭਗਵਾਨ ਨਾਲ ਘਰ ਵਿੱਚ ਮੌਜੂਦ ਸੀ ਤਾਂ ਮੁਲਜ਼ਮਾਂ ਨੇ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਦੋਵੇਂ ਭਰਾ ਬੇਹੋਸ਼ ਹੋ ਗਏ ਅਤੇੇ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਰਵਾਇਆ ਗਿਆ। 31 ਦਸੰਬਰ ਨੂੰ ਜੈ ਭਗਵਾਨ ਦੀ ਮੌਤ ਹੋ ਚੁੱਕੀ ਸੀ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲੀਸ ਨੇ ਜਾਗਰ ਰਾਮ ਤੇ ਮਨਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। -ਪੱਤਰ ਪ੍ਰੇਰਕ
Advertisement
Advertisement