ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੰਡ ਮਿਲ ਦੇ ਸਲਫਰ ਟੈਂਕ ਵਿੱਚ ਧਮਾਕੇ ਨਾਲ ਦੋ ਵਿਅਕਤੀਆਂ ਦੀ ਮੌਤ, ਇੱਕ ਜਖਮੀ

09:33 AM Dec 27, 2024 IST
ਸੰਕੇਤਕ ਤਸਵੀਰ

ਮੁੰਬਈ, 27 ਦਸੰਬਰ

Advertisement

ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਵਿੱਚ ਇੱਕ ਖੰਡ ਮਿਲ ਦੇ ਸਲਫਰ ਟੈਂਕ ਵਿੱਚ ਧਮਾਕਾ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜਖਮੀ ਹੋ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਪਰੇਤੂਰ ਵਿਚ ਸਥਿਤ ਬਾਗੇਸ਼ਵਰੀ ਖੰਡ ਮਿੱਲ ਵਿੱਚ ਬੁੱਧਵਾਰ ਦੁਪਹਿਰ ਵਾਪਰਿਆ। ਉਸ ਸਮੇਂ ਮਿੱਲ ਵਿੱਚ ਕੰਮ ਹੋ ਰਿਹਾ ਸੀ, ਉਸ ਸਮੇਂ ਸਲਫਰ ਟੈਂਕ ਵਿੱਚ ਧਮਾਕਾ ਹੋ ਗਿਆ।

ਮ੍ਰਿਤਕਾਂ ਦੀ ਪਛਾਣ ਸਿੰਧਖੇੜਾ ਰਾਜਾ ਦੇ ਨਿਵਾਸੀ ਅਸ਼ੋਕ ਤੇਜਰਾਓ ਦੇਸ਼ਮੁਖ (56) ਅਤੇ ਪਰੇਤੂਰ ਦੇ ਨਿਵਾਸੀ ਅੱਪਾਸਾਹਿਬ ਸ਼ੰਕਰ ਪਾਰਖੇ (42) ਵਜੋਂ ਹੋਈ ਹੈ। ਜਖਮੀ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪਰੇਤੂਰ ਪੁਲੀਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀਟੀਆਈ

Advertisement

Advertisement