For the best experience, open
https://m.punjabitribuneonline.com
on your mobile browser.
Advertisement

ਹਾਦਸੇ ’ਚ ਔਰਤ ਸਣੇ ਦੋ ਹਲਾਕ

06:56 AM Sep 18, 2024 IST
ਹਾਦਸੇ ’ਚ ਔਰਤ ਸਣੇ ਦੋ ਹਲਾਕ
Advertisement

ਪੱਤਰ ਪ੍ਰੇਰਕ
ਖਰੜ, 17 ਸਤੰਬਰ
ਖਰੜ ਕੌਂਸਲ ਅਧੀਨ ਪੈਂਦੇ ਪਿੰਡ ਦੇਸੂਮਾਜਰਾ ਨਜ਼ਦੀਕ ਫਲਾਈਓਵਰ ’ਤੇ ਹੋਏ ਸੜਕ ਹਾਦਸੇ ਵਿੱਚ ਰੋਪੜ ਦੇ ਰਹਿਣ ਵਾਲੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਵਿਚ ਇੱਕ ਔਰਤ ਸ਼ਾਮਲ ਹੈ। ਇਸ ਸਬੰਧੀ ਖਰੜ ਸਿਟੀ ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਸਵਾਰ ਮੁਹਾਲੀ ਤੋਂ ਰੋਪੜ ਨੂੰ ਜਾ ਰਹੇ ਸਨ। ਫਲਾਈਓਵਰ ਉੱਤੇ ਇੱਕ ਟਰਾਲੇ ਦਾ ਡਰਾਈਵਰ ਅਣਗਹਿਲੀ ਨਾਲ ਚਲਾ ਸੀ। ਟਰਾਲੇ ਦੇ ਡਰਾਈਵਰ ਦੀ ਅਣਗਹਿਲੀ ਕਾਰਨ ਕਾਰ ਟਰਾਲੇ ਵਿੱਚ ਜਾ ਵੱਜੀ ਅਤੇ ਕਾਰ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਲੋਕਾਂ ਨੇ ਜ਼ਖ਼ਮੀਆਂ ਨੂੰ ਕਾਰ ਵਿੱਚ ਕੱਢ ਕੇ ਸਿਵਲ ਹਸਪਤਾਲ ਫੇਜ-6 ਮੁਹਾਲੀ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਨੁਸਾਰ ਮ੍ਰਿਤਕਾ ਦੇ ਨਾਂ ਅਜੇ ਕੁਮਾਰ ਅਤੇ ਲੜਕੀ ਦਾ ਨਾਂ ਸੋਨੀਆ ਹੈ। ਖਰੜ ਸਿਟੀ ਪੁਲੀਸ ਨੇ ਟਰਾਲਾ ਚਾਲਕ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ।

Advertisement

Advertisement
Advertisement
Author Image

Advertisement